ਪੰਜਾਬ

punjab

ETV Bharat / business

ਲਗਾਤਾਰ ਦੂਸਰੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ - oil prices hiked on 2nd day

10 ਜਨਵਰੀ 2020 ਨੂੰ ਲਗਾਤਾਰ ਦੂਸਰੇ ਦਿਨ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੋਹਾਂ ਦੀਆਂ ਕੀਮਤਾਂ ਵਿੱਚ ਇਜ਼ਾਫ਼ਾ ਹੋਇਆ, ਪੈਰਟੋਰਲ 15 ਪੈਸੇ ਅਤੇ ਡੀਜ਼ਲ 12 ਪੈਸੇ ਮਹਿੰਗਾ ਹੋਇਆ।

Diesel & Petrol prices
ਫ਼ਿਰ ਲਗਾਤਾਰ ਦੂਸਰੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ

By

Published : Jan 10, 2020, 10:51 AM IST

ਨਵੀਂ ਦਿੱਲੀ: ਪੈਟਰੋਲ ਫ਼ਿਰ ਸ਼ੁੱਕਰਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ 15 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਅਤੇ ਡੀਜ਼ਲ ਦੀ ਕੀਮਤ ਦਿੱਲੀ ਅਤੇ ਮਹਾਂਰਾਸ਼ਟਰ ਵਿੱਚ 11 ਪੈਸੇ ਜਦਕਿ ਮੁੰਬਈ ਅਤੇ ਚੇਨੱਈ ਵਿੱਚ 12 ਪੈਸੇ ਪ੍ਰਤੀ ਲੀਟਰ ਵੱਧ ਗਿਆ।

ਦੇਸ਼ ਦੇ ਹੋਰਨਾਂ ਸ਼ਹਿਰਾਂ ਤੇ ਖੇਤਰਾਂ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਜ਼ਾਫ਼ਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 76 ਰੁਪਏ ਪ੍ਰਤੀ ਲੀਟਰ ਹੈ ਜਦਕਿ ਡੀਜ਼ਲ ਦੀ ਕੀਮਤ 69 ਰੁਪਏ ਤੋਂ ਜ਼ਿਆਦਾ ਹੋ ਗਈ ਹੈ।

ਇੰਡੀਅਨ ਆਇਲ ਦੀ ਵੈਬਸਾਇਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੋਲ ਦੀ ਕੀਮਤ ਲੜੀਵਰ 75.96 ਰੁਪਏ, 78.54 ਰੁਪਏ, 81.55 ਰੁਪਏ ਅਤੇ 78.92 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਉੱਥੇ ਹੀ ਚਾਰੋਂ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਵੀ ਵੱਧ ਕੇ ਲੜੀਵਾਰ 69.05 ਰੁਪਏ, 71.42 ਰੁਪਏ, 72.41 ਰੁਪਏ ਅਤੇ 72.97 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਤੇਲ ਵਪਾਰਕ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਡੀਜ਼ਲ ਤੋਂ ਜ਼ਿਆਦਾ ਪੈਟਰੋਲ ਦੀ ਕੀਮਤ ਵਿੱਚ ਵਾਧਾ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵੱਲੋਂ ਈਰਾਨ ਉੱਤੇ ਕੀਤੇ ਗਏ ਹਮਲੇ ਤੋਂ ਬਾਅਦ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।

ABOUT THE AUTHOR

...view details