ਪੰਜਾਬ

punjab

ETV Bharat / business

ਟਰੱਕਾਂ ਨੂੰ ਚਲਾਉਣ, ਉਦਯੋਗਿਕ ਗਤੀਵਿਧਿਆਂ ਸ਼ੁਰੂ ਕਰਨ ਦੀ ਆਗਿਆ ਨਾਲ ਪੈਟਰੋਲ, ਡੀਜ਼ਲ ਦੀ ਮੰਗ ਵੱਧੇਗੀ - PETROL DEMAND

ਡੀਜ਼ਲ ਦੀ ਵਰਤੋਂ ਸਭ ਤੋਂ ਜ਼ਿਆਦਾ ਟਰੱਕਾਂ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਫ਼ਸਲਾਂ ਦੀ ਕਟਾਈ ਅਤੇ ਖੇਤੀ ਸਬੰਧ ਹੋਰ ਕੰਮਾਂ ਵਿੱਚ ਡੀਜ਼ਲ ਦੀ ਵਰਤੋਂ ਹੁੰਦੀ ਹੈ। ਕੁੱਝ ਮਾਲਗੱਡੀਆਂ ਵੀ ਡੀਜ਼ਲ ਨਾਲ ਚੱਲਦੀਆਂ ਹਨ। ਇੰਨ੍ਹਾਂ ਸਾਰੀਆਂ ਗਤੀਵਿਧਿਆਂ ਨਾਲ ਮਹੀਨੇ ਵਿੱਚ 20 ਅਪ੍ਰੈਲ ਤੋਂ ਡੀਜ਼ਲ ਦੀ ਮੰਗ ਵੱਧੇਗੀ। ਇਸ ਤੋਂ ਇਲਾਵਾ ਈ-ਵਪਾਰਕ ਚਾਲਕਾਂ ਨੂੰ ਵਾਹਨਾਂ ਦੀ ਆਗਿਆ ਦਿੱਤੀ ਗਈ ਹੈ। ਇਹ ਵਾਹਨ ਜ਼ਿਆਦਾਤਰ ਪੈਟਰੋਲ ਦੀ ਵਰਤੋਂ ਕਰਦੇ ਹਨ।

By

Published : Apr 15, 2020, 8:05 PM IST

ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀ ਮੰਗ ਵਿੱਚ ਮਹੀਨੇ ਦੇ ਦੂਸਰੇ ਪੰਦਰਵਾੜੇ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਸਰਕਾਰ ਨੇ 20 ਅਪ੍ਰੈਲ ਤੋਂ ਬਾਅਦ ਟਰੱਕਾਂ ਨੂੰ ਚਲਾਉਣ ਅਤੇ ਪੇਂਡੂ ਖੇਤਰਾਂ ਵਿੱਚ ਕਿਸਾਨਾਂ ਅਤੇ ਉਦਯੋਗਾਂ ਨੂੰ ਕੰਮਕਾਜ਼ ਦੀ ਆਗਿਆ ਦੇ ਦਿੱਤੀ ਹੈ। ਕੋਰੋਨਾ ਵਾਇਰਸ ਤੋਂ ਰੋਕਥਾਮ ਦੇ ਲਈ ਜਾਰੀ ਲਾਕਡਾਊਨ ਦੇ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਿੱਚ ਕਾਫ਼ੀ ਗਿਰਾਵਟ ਆਈ ਹੈ। ਦੇਸ਼-ਵਿਆਪੀ ਬੰਦ ਕਾਰਨ ਕਾਰਖ਼ਾਨਿਆਂ ਵਿੱਚ ਕੰਮਕਾਜ਼ ਠੱਪ ਹੋਣ, ਸੜਕਾਂ ਤੇ ਰੇਲਾਂ ਬੰਦ ਹੋਣ ਅਤੇ ਹਵਾਈ ਸੇਵਾ ਬੰਦ ਹੋਣ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 66 ਫ਼ੀਸਦੀ ਤੋਂ ਜ਼ਿਆਦਾ ਘੱਟ ਗਈ ਹੈ ਜਦਕਿ ਜਹਾਜ਼ ਈਂਧਨ ਦੀ ਖ਼ਪਤ ਵਿੱਚ ਵੀ 90 ਫ਼ੀਸਦੀ ਦੀ ਗਿਰਾਵਟ ਆਈ ਹੈ।

ਉਦਯੋਗ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਸੂਬਿਆਂ ਵਿਚਕਾਰ ਅਤੇ ਸੂਬਿਆਂ ਦੇ ਅੰਦਰ ਸੜਕਾਂ ਅਤੇ ਰੇਲ ਤੋਂ ਮਾਲ ਢੁਆਈ ਦੀ ਆਗਿਆ ਦੇ ਦਿੱਤੀ ਹੈ। ਨਾਲ ਹੀ ਖੇਤੀਬਾਈ ਦੇ ਨਾਲ ਨਗਰ ਨਿਗਮ ਦੀ ਸੀਮਾ ਤੋਂ ਬਾਹਰ ਉਦਯੋਗਾਂ ਨੂੰ ਕੰਮ ਕਰਨ ਦੀ ਆਗਿਆ 20 ਅਪ੍ਰੈਲ ਤੋਂ ਦੇ ਦਿੱਤੀ ਹੈ। ਇੰਨ੍ਹਾਂ ਸਾਰਿਆਂ ਨਾਲ ਈਂਧਨ ਦੀ ਖ਼ਪਤ ਵਧੇਗੀ।

ਅਧਿਕਾਰੀ ਨੇ ਕਿਹਾ ਜਹਾਜ਼ ਈਂਧਨ ਨੂੰ ਲੈ ਕੇ ਕੋਈ ਉਮੀਦ ਨਹੀਂ ਹੈ ਪਰ ਸਰਕਾਰ 20 ਅਪ੍ਰੈਲ ਤੋਂ ਸਾਰੇ ਉਦਯੋਗਾਂ ਅਤੇ ਗਤੀਵਿਧਿਆਂ ਨੂੰ ਮੰਨਜ਼ੂਰੀ ਦਿੰਦੀ ਹੈ, ਪੈਟਰੋਲ ਅਤੇ ਡੀਜ਼ਲ ਦੀ ਮੰਗ ਨਿਸ਼ਚਿਤ ਰੂਪ ਤੋਂ ਵੱਧੇਗੀ।

ਸਰਕਾਰ 20 ਅਪ੍ਰੈਲ ਤੋਂ ਈ-ਵਪਾਰਕ ਕੰਪਨੀਆਂ, ਸੜਕਾਂ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੇ ਰਾਹੀਂ ਮਾਲ ਦੀ ਢਲਾਈ ਉੱਤੇ ਲੱਗੀ ਪਾਬੰਦੀ ਹਟਾ ਦੇਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਸੀਮਾ ਤੋਂ ਬਾਹਰ ਸਥਿੀ ਖ਼ਾਧ ਉਦਯੋਗ, ਖ਼ਦਾਨਾਂ, ਪੈਕੇਜਿੰਗ ਸਮੱਗਰੀ, ਤੇਲ ਤੇ ਗੈਸ ਖੋਜ਼ ਅਤੇ ਰਿਫ਼ਾਇਨਰੀਆਂ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ।

ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਖ਼ਪਤ ਇਸ ਸਾਲ ਮਾਰਚ ਵਿੱਚ 17.79 ਫ਼ੀਸਦ ਘੱਟ ਕੇ 1,608 ਕਰੋੜ ਟਨ ਰਹੀ। ਬੰਦ ਦੌਰਾਨ ਡੀਜ਼ਲ ਦੀ ਮੰਗ 24.23 ਫ਼ੀਸਦ ਘੱਟ ਕੇ 56.5 ਲੱਖ ਟਨ ਰਹੀ। ਇਸੇ ਤਰ੍ਹਾਂ ਪੈਟਰੋਲ ਦੀ ਵਿਕਰੀ 16.37 ਫ਼ੀਸਦੀ ਘੱਟ ਕੇ ਮਾਰਚ ਵਿੱਚ 21.5 ਲੱਖ ਟਨ ਉੱਤੇ ਆ ਗਈ। ਉੱਥੇ ਹੀ ਜਹਾਜ਼ ਈਂਧਨ ਦੀ ਮੰਗ 32.4 ਫ਼ੀਸਦ ਘੱਟ ਕੇ 4,84,000 ਟਨ ਉੱਤੇ ਪਹੁੰਚ ਗਈ। ਇਕਲੌਤੀ ਰਸੋਈ ਗੈਸ ਦੀ ਮੰਗ ਇਸ ਦੌਰਾਨ ਵਧੀ। ਐੱਲਪੀਜੀ ਦੀ ਵਿਕਰੀ ਮਾਰਚ ਵਿੱਚ 1.9 ਫ਼ੀਸਦੀ ਵੱਧ ਕੇ 23 ਲੱਖ ਟਨ ਰਹੀ।

ABOUT THE AUTHOR

...view details