ਪੰਜਾਬ

punjab

ETV Bharat / business

ਜੂਨ 'ਚ 49.59 ਫੀਸਦੀ ਘੱਟੀ ਯਾਤਰੀ ਵਾਹਨਾਂ ਦੀ ਵਿਕਰੀ - ਯਾਤਰੀ ਵਾਹਨਾਂ ਦੀ ਵਿਕਰੀ

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੇਸ਼ ਭਰ ਵਿੱਚ ਲੌਕਡਾਊਨ ਤੋਂ ਪ੍ਰਭਾਵਤ ਵਾਹਨ ਖੇਤਰ ਹੁਣ ਹੌਲੀ-ਹੌਲੀ ਇਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਹਨ ਨਿਰਮਾਤਾਵਾਂ ਦੇ ਇੱਕ ਸੰਗਠਨ ਸਿਆਮ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਜੂਨ 'ਚ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ 49.59 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

49.59 ਫੀਸਦੀ ਘੱਟੀ ਯਾਤਰੀ ਵਾਹਨਾਂ ਦੀ ਵਿਕਰੀ
49.59 ਫੀਸਦੀ ਘੱਟੀ ਯਾਤਰੀ ਵਾਹਨਾਂ ਦੀ ਵਿਕਰੀ

By

Published : Jul 14, 2020, 2:06 PM IST

ਨਵੀਂ ਦਿੱਲੀ: ਦੇਸ਼ 'ਚ ਯਾਤਰੀ ਵਾਹਨਾਂ ਦੀ ਵਿਕਰੀ ਜੂਨ ਮਹੀਨੇ' ਚ 49.59 ਫੀਸਦੀ ਘੱਟ ਕੇ 1,05,617 ਕਾਰਾਂ 'ਤੇ ਆ ਗਈ। ਇਹ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ। ਪਿਛਲੇ ਸਾਲ ਜੂਨ ਵਿੱਚ, 2,09,522 ਯਾਤਰੀ ਵਾਹਨ ਵੇਚੇ ਗਏ ਸਨ।

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੇਸ਼ ਭਰ ਵਿੱਚ ਲੌਕਡਾਊਨ ਦੇ ਪ੍ਰਭਾਵ ਦੇ ਕਾਰਨ ਵਾਹਨ ਖੇਤਰ ਬਹੁਤ ਪ੍ਰਭਾਵਤ ਹੋਇਆ ਹੈ। ਹੁਣ ਵਾਹਨ ਖੇਤਰ ਹੌਲੀ ਹੌਲੀ ਇਨ੍ਹਾਂ ਹਲਾਤਾਂ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਹਨ ਨਿਰਮਾਤਾਵਾਂ ਦੀ ਇਕ ਸੰਗਠਨ ਸਿਆਮ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੁਸਾਇਟੀ ਆਫ ਇੰਡੀਅਨ ਆਟੋਮੋਟਿਵ ਮੈਨੂਫੈਕਚਰਜ਼ (ਸਿਆਮ) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਦੇ ਦੌਰਾਨ ਦੋ-ਪਹੀਆ ਵਾਹਨਾਂ ਦੀ ਵਿਕਰੀ 'ਚ 38.56 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਾਲ ਦੋ-ਪਹੀਆ ਵਾਹਨਾਂ ਦੀ ਵਿਕਰੀ 10,13,431 ਇਕਾਈ ਰਹੀ ਹੈ। ਜਦਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ 16,49,475 ਇਕਾਈ ਦੋ-ਪਹੀਆ ਵਾਹਨਾਂ ਦੀ ਵਿਕਰੀ ਹੋਈ ਸੀ।

ਜੂਨ 2020 ਵਿੱਚ ਦੋ ਪਹੀਆ ਵਾਹਨਾਂ ਵਿੱਚ ਮੋਟਰਸਾਈਕਲ ਦੀ ਵਿਕਰੀ ਤਕਰੀਬਨ 7,02,970 ਇਕਾਈ ਰਹੀ ਹੈ, ਜਦਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ 10,84,596 ਮੋਟਰਸਾਈਕਲ ਵੇਚੇ ਗਏ ਸੀ।

ਇਸ ਸਾਲ ਦੋ ਪਹੀਆ ਵਾਹਨਾਂ ਦੀ ਵਿਕਰੀ ਵਿੱਚ 35.19 ਫੀਸਦੀ ਗਿਰਾਵਟ ਰਹੀ। ਸਕੂਟਰ ਵਿਕਰੀ ਮਾਮਲੇ ਵਿੱਚ 5,12,626 ਤੋਂ ਘੱਟ ਕੇ ਇਹ 2,69,811 ਰਹਿ ਗਈ ਹੈ। ਇਹ ਗਿਰਾਵਟ 47.37 ਫੀਸਦੀ ਰਹੀ ਹੈ।

ABOUT THE AUTHOR

...view details