ਨਵੀਂ ਦਿੱਲੀ : ਕੇਂਦਰੀ ਅਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਪੈਨ (ਸਥਾਈ ਖ਼ਾਤਾ ਗਿਣਤੀ) ਨੂੰ ਆਧਾਰ ਨਾਲ ਜੋੜਣ ਦੀ ਆਖ਼ਰੀ ਮਿਤੀ ਨੂੰ ਵਧਾ ਕੇ ਮਾਰਚ 2020 ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਇਹ ਮਿਤੀ ਮੰਗਲਵਾਰ (31 ਦਸੰਬਰ 2019) ਸੀ।
ਪੈਨ ਨੂੰ ਆਧਾਰ ਨਾਲ ਜੋੜਣ ਦੀ ਅੰਤਿਮ ਮਿਤੀ 31 ਮਾਰਚ 2020 ਤੱਕ
ਸੀਬੀਡੀਟੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਆਮਦਨ ਕਰ ਨਿਯਮ 1961 ਦੀ ਧਾਰਾ 139 (ਏ)(ਏ) ਦੀ ਉਪ-ਧਾਰਾ 2 ਦੇ ਤਹਿਤ ਪੈਨ ਨੂੰ ਆਧਾਰ ਦੇ ਨਾਲ ਜੋੜਣ ਦੀ ਆਖ਼ਰੀ ਮਿਤੀ ਨੂੰ 31 ਦਸੰਬਰ 2019 ਤੋਂ ਵਧਾ ਕੇ 31 ਮਾਰਚ 2020 ਕੀਤੀ ਗਈ ਹੈ।
ਸੀਬੀਡੀਟੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਆਮਦਨ ਕਰ ਨਿਯਮ 1961 ਦੀ ਧਾਰਾ 139 (ਏ)(ਏ) ਦੀ ਉਪ-ਧਾਰਾ 2 ਤਹਿਤ ਪੈਨ ਨੂੰ ਆਧਾਰ ਨਾਲ ਜੋੜਣ ਦੀ ਆਖ਼ਰੀ ਮਿਤੀ ਨੂੰ 31 ਦਸੰਬਰ 2019 ਤੋਂ ਵਧਾ ਕੇ 31 ਮਾਰਚ 2020 ਕੀਤੀ ਗਈ ਹੈ। ਇਹ 8ਵੀਂ ਵਾਰ ਹੈ ਜਦੋਂ ਸੀਬੀਡੀਟੀ ਨੇ ਆਧਾਰ ਦੇ ਨਾਲ ਪੈਨ ਨੂੰ ਜੋੜਣ ਦੀ ਸਮਾਂ ਸੀਮਾ ਨੂੰ ਵਧਾਇਆ ਹੈ। ਪਿਛਲੇ ਸਾਲ ਸਤੰਬਰ ਵਿੱਚ ਹਾਈ ਕੋਰਟ ਨੇ ਕੇਂਦਰ ਸਰਕਾਰ ਦੀ ਆਧਾਰ ਯੋਜਨਾ ਨੂੰ ਸੰਵਿਧਾਨਕ ਪੱਖੋਂ ਉੱਚਿਤ ਕਰਾਰ ਦਿੱਤਾ ਸੀ।
ਆਮਦਨ ਕਰ ਕਾਨੂੰਨ ਦੀ ਧਾਰ 139 ਏਏ (2) ਵਿੱਚ ਕਿਹਾ ਗਿਆ ਹੈ ਕਿ ਹਰ ਵਿਅਕਤੀ ਜਿਸ ਕੋਲ 1 ਜੁਲਾਈ 2017 ਨੂੰ ਪੈਨ ਕਾਰਡ ਸੀ ਅਤੇ ਜੋ ਆਧਾਰ ਪ੍ਰਾਪਤ ਕਰਨ ਦਾ ਪਾਤਰ ਹੈ, ਉਸ ਨੇ ਆਪਣਾ ਆਧਾਰ ਨੰਬਰ ਕਰ ਅਧਿਕਾਰੀਆਂ ਨੂੰ ਦੇਣਾ ਜ਼ਰੂਰੀ ਹੈ।