ਪੰਜਾਬ

punjab

ETV Bharat / business

'ਕੋਰੋਨਾ ਕਾਰਨ ਭਾਰਤ 'ਚ ਆਨ-ਲਾਈਨ ਖਰੀਦਦਾਰੀ ਦੇ ਰੁਝਾਨ 'ਚ ਹੋਇਆ ਦਾ 68 ਫੀਸਦੀ ਵਾਧਾ' - ਆਨ ਲਾਈਨ ਖਰੀਦਦਾਰੀ

ਕੋਵਿਡ-19 ਮਹਾਂਮਾਰੀ ਦੇ ਕਾਰਨ ਭਾਰਤੀ ਖਪਤਕਾਰਾਂ ਵਿੱਚ ਆਨ-ਲਾਈਨ ਖਰੀਦਦਾਰੀ ਦਾ ਰੁਝਾਨ ਕਾਫ਼ੀ ਜ਼ਿਆਦਾ ਵਧਿਆ ਹੈ। ਕੰਪਿਊਟਰ ਸੁਰੱਖਿਆ ਨਾਲ ਜੁੜੀ ਕੰਪਨੀ ਮੈਕਾਫੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਕੋਵਿਡ ਦੀ ਸ਼ੁਰੂਆਤ ਤੋਂ ਬਾਅਦ ਆਨ-ਲਾਈਨ ਖਰੀਦਦਾਰੀ ਵਿੱਚ 68 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ।

ONLINE SHOPPING TREND INCREASED IN 68 PERCENT INDIANS DUE TO COVID:SURVEY
'ਕੋਰੋਨਾ ਕਾਰਨ ਭਾਰਤ 'ਚ ਆਨ-ਲਾਈਨ ਖਰੀਦਦਾਰੀ ਦੇ ਰੁਝਾਨ 'ਚ ਹੋਇਆ ਦਾ 68 ਫੀਸਦੀ ਵਾਧਾ'

By

Published : Nov 21, 2020, 9:28 AM IST

ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਦੇ ਕਾਰਨ ਭਾਰਤੀ ਖਪਤਕਾਰਾਂ ਵਿੱਚ ਆਨ-ਲਾਈਨ ਖਰੀਦਦਾਰੀ ਦਾ ਰੁਝਾਨ ਕਾਫ਼ੀ ਜ਼ਿਆਦਾ ਵਧਿਆ ਹੈ। ਕੰਪਿਊਟਰ ਸੁਰੱਖਿਆ ਨਾਲ ਜੁੜੀ ਕੰਪਨੀ ਮੈਕਾਫੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਕੋਵਿਡ ਦੀ ਸ਼ੁਰੂਆਤ ਤੋਂ ਬਾਅਦ ਆਨ-ਲਾਈਨ ਖਰੀਦਦਾਰੀ ਵਿੱਚ 68 ਪ੍ਰਤੀਸ਼ਤ ਵਾਧਾ ਦਰਸ਼ਾਇਆ ਗਿਆ ਹੈ।

ਇਸ ਨਤੀਜੇ ਤੋਂ ਪਹਿਲਾਂ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਉਪਭੋਗਤਾ ਆਨ-ਲਾਈਨ ਪਲੇਟਫਾਰਮ 'ਤੇ ਆਪਣੀ ਸਹੀ ਤਰੀਕੇ ਨਾਲ ਸੁਰੱਖਿਆ ਨਹੀਂ ਕਰ ਰਹੇ, ਕਿਉਂਕਿ ਸਿਰਫ ਇੱਕ ਚੌਥਾਈ - 27.5 ਪ੍ਰਤੀਸ਼ਤ ਭਾਰਤੀਆਂ ਨੇ ਆਨਲਾਈਨ ਸੁਰੱਖਿਆ ਹੱਲਾਂ ਦੀ ਵਰਤੋਂ ਕੀਤੀ ਹੈ।

'2020 ਛੁੱਟੀਆਂ ਦਾ ਮੌਸਮ: ਸਟੇਟ ਆਫ ਟੂਡੇ ਡਿਜੀਟਲ ਈ-ਸ਼ਾਪਰ 'ਇੰਡੀਆ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਅੱਧੇ ਤੋਂ ਵੱਧ ਭਾਰਤੀਆਂ ਨੂੰ ਲੱਗਦਾ ਹੈ ਕਿ ਛੁੱਟੀਆਂ ਦੇ ਮੌਸਮ ਦੌਰਾਨ ਸਾਈਬਰ ਘੁਟਾਲਾ ਹੋਣ ਦੀ ਜ਼ਿਆਦਾ ਸੰਭਾਵਨਾ ਹੈ, ਜਦੋਂ ਕਿ 82.3 ਪ੍ਰਤੀਸ਼ਤ ਲੋਕ ਛੁੱਟੀਆਂ' ਦੌਰਾਨ ਖਰੀਦਦਾਰੀ ਦੀ ਯੋਜਨਾ ਬਣਾਉਂਦੇ ਹਨ।

ਮੈਕਾਫੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਵਾਈਸ ਪ੍ਰੈਜ਼ੀਡੈਂਟ ਆਫ਼ ਇੰਜੀਨੀਅਰਿੰਗ ਵੈਂਕਟ ਕ੍ਰਿਸ਼ਨਾਪੁਰ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, "ਖਰੀਦਦਾਰੀ ਦਾ ਇਹ ਰੁਝਾਨ ਹੋਰ ਵਧੇਗਾ ਕਿਉਂਕਿ ਗਾਹਕ ਸਟੋਰ ਵਿੱਚ ਜਾਣ ਦੀ ਬਜਾਏ ਆਨ-ਲਾਈਨ ਖਰੀਦਦਾਰੀ ਨੂੰ ਤਰਜੀਹ ਦੇਣਗੇ। ਆਨ-ਲਾਈਨ ਖਰੀਦਦਾਰੀ 'ਚ ਪੈਸਿਆਂ ਦੇ ਲੈਣ ਦੇਣ ਵਿੱਚ ਵਾਧੇ ਨੂੰ ਵੇਖਦੇ ਹੋਏ ਸਾਈਬਰ ਅਪਰਾਧੀ ਇਸ ਦਾ ਲਾਭ ਚੁੱਕਣ ਦੀ ਕੋਸ਼ਿਸ਼ ਕਰਨਗੇ, ਇਸ ਵਿੱਚ ਜ਼ਰੂਰੀ ਹੈ ਕਿ ਵਰਤੋਂਕਰਤਾ ਸੰਭਾਵਿਤ ਖ਼ਤਰਿਆਂ ਬਾਰੇ ਚੌਕਸ ਰਹਿਣ ਅਤੇ ਛੁੱਟੀਆਂ ਦੇ ਇਸ ਮੌਸਮ ਵਿੱਚ ਖੁਦ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ।

ABOUT THE AUTHOR

...view details