ਪੰਜਾਬ

punjab

ETV Bharat / business

ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਵਿੱਚ ਡਿੱਗੀਆਂ ਪਿਆਜ਼ ਦੀਆਂ ਥੋਕ ਕੀਮਤਾਂ - ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ

ਰਾਸ਼ਟਰੀ ਬਾਗ਼ਬਾਨੀ ਖੋਜ਼ ਅਤੇ ਵਿਕਾਸ ਸਥਾਪਨਾ (ਐੱਨਐੱਚਆਈਡੀਐੱਫ਼) ਦੇ ਅੰਕੜਿਆ ਮੁਤਾਬਕ, ਨਾਸਿਕ ਜ਼ਿਲ੍ਹੇ ਵਿੱਚ ਸਥਿਤ ਲਾਸਲਗਾਂ ਮੰਡੀ ਵਿੱਚ ਸਤੰਬਰ ਦੇ ਮੱਧ ਵਿੱਚ ਪਿਆਜ਼ 51 ਰੁਪਏ ਪ੍ਰਤੀ ਕਿਲੋਗਰਾਮ ਦੇ ਉੱਚੇ ਪੱਧਰ ਤੱਕ ਪਹੁੰਚ ਗਿਆ ਸੀ

ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਵਿੱਚ ਗਿਰੀਆਂ ਪਿਆਜ਼ ਦੀਆਂ ਥੋਕ ਕੀਮਤਾਂ

By

Published : Oct 5, 2019, 8:43 PM IST

ਮੁੰਬਈ : ਮਹਾਂਰਾਸ਼ਟਰ ਦੇ ਲਾਸਲਗਾਂਵ ਵਿੱਚ ਪਿਆਜ਼ ਦੀਆਂ ਕੀਮਤਾਂ ਘੱਟ ਕੇ 30 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਆ ਗਏ ਹਨ। ਸਰਕਾਰ ਵੱਲੋਂ ਪਿਆਜ਼ ਦੇ ਨਿਰਯਾਤ ਉੱਤੇ ਰੋਕ ਅਤੇ ਵਪਾਰੀਆਂ ਉੱਤੇ ਇਸ ਦੇ ਸਟਾਕ ਦੀ ਸੀਮਾ ਲਾਗੂ ਕੀਤੇ ਜਾਣ ਤੋਂ ਬਾਅਦ ਏਸ਼ੀਆ ਦੀ ਸਭ ਤੋਂ ਵੱਡੀ ਥੋਕ ਪਿਆਜ਼ ਦੀ ਮੰਡੀ ਵਿੱਚ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ।

ਰਾਸ਼ਟਰੀ ਬਾਗਬਾਨੀ ਖੋਜ਼ ਅਤੇ ਵਿਕਾਸ ਸਥਾਪਨਾ (ਐੱਨਐੱਚਆਈਡੀਐੱਫ਼) ਦੇ ਅੰਕੜਿਆਂ ਮੁਤਾਬਕ ਨਾਸਿਕ ਜ਼ਿਲ੍ਹੇ ਵਿੱਚ ਸਥਿਤ ਲਾਸਲਗਾਂਵ ਮੰਡੀ ਵਿੱਚ ਸਤੰਬਰ ਦੇ ਮੱਧ ਵਿੱਚ ਪਿਆਜ਼ 51 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚੇ ਪੱਧਰ ਉੱਤੇ ਪਹੁੰਚ ਗਿਆ ਸੀ। ਜਾਣਕਾਰੀ ਮੁਤਾਬਕ ਲਾਸਲਗਾਂਵ ਮੰਡੀ ਤੋਂ ਹੀ ਦੇਸ਼ ਭਰ ਵਿੱਚ ਪਿਆਜ਼ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ। ਇਸ ਮੰਡੀ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਕਿਸੇ ਤਰ੍ਹਾਂ ਦੇ ਉਤਾਰ-ਚੜਾਅ ਦਾ ਅਸਰ ਪੂਰੇ ਦੇਸ਼ ਉੱਤੇ ਹੁੰਦਾ ਹੈ।

ਲਾਸਲਗਾਂਵ ਖੇਤੀ ਉਪਜ ਵਪਾਰ ਕਮੇਟੀ ਵਿੱਚ ਵੀਰਵਾਰ ਨੂੰ ਪਿਆਜ਼ ਦੀਆਂ ਔਸਤ ਥੋਕ ਕੀਮਤਾਂ ਘੱਟ ਕੇ 26 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਗਈਆਂ। ਪਿਆਜ਼ ਦਾ ਵੱਧ ਤੋਂ ਵੱਧ ਰੇਟ 30.20 ਰੁਪਏ ਕਿਲੋਗ੍ਰਾਮ ਅਤੇ ਘੱਟ ਤੋਂ ਘੱਟ ਰੇਟ 15 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ।

ਪ੍ਰਮੁੱਖ ਪਿਆਜ਼ ਉਤਪਾਦਕ ਸੂਬੇ ਮਹਾਂਰਾਸ਼ਟਰ ਅਤੇ ਕਰਨਾਟਕ ਵਿੱਚ ਹੜਾਂ ਕਾਰਨ ਪਿਆਜ਼ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਅਗਸਤ ਤੋਂ ਹੀ ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਆ ਰਿਹਾ ਹੈ। ਖ਼ਰੀਫ਼ ਦੇ ਪਿਆਜ਼ ਦੀ ਘੱਟ ਬਿਜਾਈ ਕਾਰਨ ਵੀ ਇਸ ਦੀਆਂ ਕੀਮਤਾਂ ਉੱਤੇ ਦਬਾਅ ਰਿਹਾ ਹੈ।

ਹੁਣ ਪਿਛਲੇ ਸਾਲ ਦੀ ਰਬੀ ਫ਼ਸਲ ਦਾ ਭੰਡਾਰ ਕੀਤਾ ਹੋਇਆ ਹੈ, ਪਿਆਜ਼ ਬਾਜ਼ਾਰ ਵਿੱਚ ਵਿੱਕ ਰਿਹਾ ਹੈ। ਖ਼ਰੀਫ਼ ਦੀ ਨਵੀਂ ਫ਼ਸਲ ਦੀ ਆਮਦ ਨਵੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ।

ਪਿਆਜ਼ਾਂ ਦੀਆਂ ਕੀਮਤਾਂ ਨੇ ਰੁਆਏ ਲੋਕ, ਭਾਅ 4 ਸਾਲਾਂ ਦੇ ਉੱਚੇ ਪੱਧਰ ਉੱਤੇ

ABOUT THE AUTHOR

...view details