ਪੰਜਾਬ

punjab

ETV Bharat / business

ਕੋਵਿਡ -19 ਤਾਲਾਬੰਦੀ: ਨਾਸਿਕ ਦੇ ਪਿਆਜ਼ ਕਿਸਾਨਾਂ 'ਤੇ ਵਿੱਤੀ ਸੰਕਟ

ਕੋਰੋਨਾ ਵਾਇਰਸ ਤਾਲਾਬੰਦੀ ਕਾਰਨ ਗਾਹਕ ਬਾਜ਼ਾਰ ਵਿੱਚ ਨਹੀਂ ਆ ਰਹੇ ਜਿਸ ਕਾਰਨ ਨਾਸਿਕ ਦੇ ਪਿਆਜ਼ ਦੇ ਕਿਸਾਨਾਂ ਲਈ ਵਿੱਤੀ ਸੰਕਟ ਪੈਦਾ ਹੋ ਗਿਆ ਹੈ।

Onion farmers in Nashik
ਨਾਸਿਕ ਦੇ ਪਿਆਜ਼ ਦੇ ਕਿਸਾਨਾਂ

By

Published : May 4, 2020, 1:55 PM IST

ਨਾਸਿਕ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਨੇ ਨਾਸਿਕ ਵਿੱਚ ਪਿਆਜ਼ ਦੇ ਕਿਸਾਨਾਂ ਲਈ ਵਿੱਤੀ ਸੰਕਟ ਪੈਦਾ ਕਰ ਦਿੱਤਾ ਹੈ। ਕਿਸਾਨ ਸੰਤੋਸ਼ ਨਵਾਲੇ ਨੇ ਦੱਸਿਆ ਕਿ ਹੁਣ ਅਸੀਂ ਸਿਰਫ 500-600 ਰੁਪਏ ਪ੍ਰਤੀ ਕੁਇੰਟਲ ਦੀ ਕਮਾਈ ਕਰ ਰਹੇ ਹਨ, ਜਦਕਿ ਲਾਗਤ ਬਹੁਤ ਜ਼ਿਆਦਾ ਹਨ। ਤਾਲਾਬੰਦੀ ਹੋਣ ਕਾਰਨ ਗਾਹਕ ਮਾਰਕੀਟ ਵਿੱਚ ਨਹੀਂ ਆ ਰਹੇ ਹਨ, ਪਿਆਜ਼ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ। ਪਿਆਜ਼ ਕਿਸਾਨਾਂ ਨੇ ਸਰਕਾਰ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।

ਕਿਸਾਨ ਸੰਤੋਸ਼ ਨੇ ਕਿਹਾ ਕਿ ਮਾਨਸੂਨ ਵੀ ਆ ਰਿਹਾ ਹੈ, ਇਸ ਲਈ ਸਿਰਫ਼ ਕੁਝ ਹੀ ਕਿਸਾਨਾਂ ਕੋਲ ਆਪਣੀ ਫ਼ਸਲ ਸਟੋਰ ਕਰਨ ਲਈ ਥਾਂ ਹੈ। ਮਾਰਕੀਟ ਕਮੇਟੀ ਨੇ ਇਸ ਨੂੰ ਇੱਕ ਬੋਰੀ ਵਿੱਚ ਪੈਕ ਕਰ ਕੇ ਲਿਆਉਣ ਲਈ ਕਿਹਾ ਹੈ। ਇੱਕ ਬੋਰੀ ਪੈਕ ਕਰਨ ਵਿੱਚ 100 ਰੁਪਏ ਦਾ ਖ਼ਰਚਾ ਆ ਰਿਹਾ ਹੈ, ਇਸ ਤੋਂ ਇਲਾਵਾ ਲੇਬਰ ਚਾਰਜ, ਪੈਕਿੰਗ ਅਤੇ ਆਵਾਜਾਈ ਦੇ ਖਰਚੇ ਵੱਖ ਹਨ।

ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਹੋਣ ਕਾਰਨ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ ਜਿਸ ਕਾਰਨ ਕਿਸਾਨਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਸਲਾਂ ਨੂੰ ਚੁੱਕਣ ਲਈ ਨਾ ਤਾਂ ਮੰਡੀ ਵਿੱਚ ਮਜ਼ਦੂਰ ਮਿਲ ਰਹੇ ਹਨ ਅਤੇ ਨਾ ਹੀ ਗਾਹਕ ਆ ਰਹੇ ਹਨ।

ਫਸਲਾਂ ਖੇਤ ਵਿੱਚ ਪਈਆਂ ਬਰਬਾਦ ਹੋ ਰਹੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਢੁੱਕਵਾਂ ਮੁੱਲ ਨਹੀਂ ਮਿਲ ਰਿਹਾ। ਇਸ ਤਾਲਾਬੰਦੀ ਕਾਰਨ ਕਿਸਾਨ ਚਿੰਤਤ ਹਨ। ਮਾਨਸੂਨ ਦਾ ਮੌਸਮ ਵੀ ਆ ਰਿਹਾ ਹੈ, ਇਸ ਲਈ ਜੇਕਰ ਪਿਆਜ਼ ਨੂੰ ਸੁਰੱਖਿਅਤ ਨਾ ਰੱਖਿਆ ਗਿਆ ਤਾਂ ਸਾਰੇ ਪਿਆਜ਼ ਖਰਾਬ ਹੋ ਜਾਣਗੇ।

ਇਹ ਵੀ ਪੜ੍ਹੋ: ਕੇਰਲ ਦੀਆਂ ਬੱਚੀਆਂ ਨੇ ਦਾਨ ਕੀਤੇ ਆਪਣੇ ਗੁੱਲਕ ਦੀ ਬੱਚਤ ਦੇ ਪੈਸੇ

ABOUT THE AUTHOR

...view details