ਨਵੀਂ ਦਿੱਲੀ: ਜੀਐੱਸਟੀ ਨੈੱਟਵਰਕ (ਜੀਐੱਸਟੀਐਨ) ਨੇ ਮੰਗਲਵਾਰ ਨੂੰ ਕਿਹਾ ਕਿ ਕੁੱਝ ਤਕਨੀਕੀ ਝਟਕਿਆਂ ਦੇ ਬਾਵਜੂਦ 13.30 ਲੱਖ ਜੀਐੱਸਟੀਆਰ 3ਬੀ ਰਿਟਰਨਾਂ ਦੇ ਆਖ਼ਰੀ ਦਿਨ 20 ਜਨਵਰੀ ਨੂੰ ਭਰੇ ਗਏ। ਇਹ ਕੁੱਲ ਰਿਟਰਨਾਂ ਦਾ 20 ਫ਼ੀਸਦੀ ਹੈ।
ਜੀਐੱਸਟੀ ਨੈੱਟਵਰਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ ਇਸ ਮਹੀਨੇ ਭਰੀਆਂ ਗਈਆਂ ਰਿਟਰਨਾਂ ਤੋਂ ਪਤਾ ਚੱਲਦਾ ਹੈ ਕਿ ਜੀਐੱਸਟੀਐਨ ਰਿਟਰਨਾਂ ਭਰਨ ਦੀ ਪ੍ਰਣਾਲੀ ਦੀ ਉਮੀਦ ਦੇ ਅੰਦਰ ਕੰਮ ਰਹੀ ਹੈ। ਇਹ ਇਸ ਤੱਥ ਤੋਂ ਪਤਾ ਚੱਲਦਾ ਹੈ ਕਿ 14 ਜਨਵਰੀ ਤੱਕ 24.6 ਲੱਖ ਜੀਐੱਸਟੀਆਰ-3ਬੀ ਫ਼ਾਰਮ ਭਰੇ ਗਏ।
ਬਿਆਨ ਮੁਤਾਬਕ ਦਸੰਬਰ ਮਹੀਨੇ ਦੇ ਲਈ ਕੁੱਲ 65.65 ਲੱਖ ਜੀਐੱਸਟੀਆਰ-3ਬੀ ਰਿਟਰਨਾਂ ਫ਼ਾਇਲ ਕੀਤੀਆਂ ਗਈਆਂ। ਇਸ ਵਿੱਚ 13.30 ਲੱਖ ਜੀਐੱਸਟੀਆਰ-3ਬੀ ਰਿਟਰਨਾਂ ਦੇ ਆਖ਼ਰੀ ਦਿਨ ਅਰਥਾਤ 20 ਜਨਵਰੀ 2020 ਨੂੰ ਭਰੀਆਂ ਗਈਆਂ। ਕਈ ਕਰਦਾਤਾਵਾਂ ਨੇ ਸੋਸ਼ਲ ਮੀਡਿਆ ਉੱਤੇ ਤਕਨੀਕੀ ਗੜਬੜੀਆਂ ਦੀ ਸ਼ਿਕਾਇਤ ਕੀਤੀ।