ਨਵੀਂ ਦਿੱਲੀ : ਅਮਰੀਕਾ ਦੇ ਕੱਚੇ ਤੇਲ ਬਾਜ਼ਾਰ ਵਿੱਚ ਹੜ ਨਾਲ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵੱਡੀ ਕਟੌਤੀ ਨਹੀਂ ਹੋਵੇਗੀ। ਇਸ ਦੇ ਕਾਰਨ ਇਹ ਹੈ ਕਿ ਭਾਰਤ ਵਿੱਚ ਈਂਧਨ ਦੇ ਘਰੇਲੂ ਕੀਮਤ ਅਲੱਗ ਬੈਂਚਮਾਰਕ ਤੋਂ ਤੈਅ ਹੁੰਦੇ ਹਨ ਅਤੇ ਰਿਫ਼ਾਇਨਰੀਆਂ ਦੇ ਕੋਲ ਪਹਿਲਾਂ ਤੋਂ ਕੱਚੇ ਤੇਲ ਦਾ ਉੱਚਿਤ ਭੰਡਾਰ ਹੈ ਅਤੇ ਉਹ ਹਾਲੇ ਅਮਰੀਕੀ ਕੱਚੇ ਤੇਲ ਦੀ ਖ਼ਰੀਦ ਨਹੀਂ ਕਰ ਰਹੀ ਹੈ।
ਅਮਰੀਕੀ ਬਾਜ਼ਾਰ ਵਿੱਚ ਮੱਚੀ ਉੱਥਲ-ਪੁੱਥਲ ਦੇ ਵਿਚਕਾਰ ਕੱਚੇ ਤੇਲ ਦੀਆਂ ਕੀਮਤਾਂ ਇਸ ਕਦਰ ਡਿੱਗੀਆਂ ਕਿ ਤੇਲ ਖ਼ਰੀਦਦਾਰ ਉਸ ਚੁੱਕਣ ਦੇ ਲਈ ਤਿਆਰ ਨਹੀਂ ਹਨ ਅਤੇ ਵੇਚਣ ਵਾਲਿਆਂ ਨੂੰ ਫ਼ਿਲਹਾਲ ਉਸ ਨੂੰ ਆਪਣੇ ਭੰਡਾਰਣ ਵਿੱਚ ਰੱਖਣ ਨੂੰ ਕਹਿ ਰਹੇ ਹਨ। ਹੋ ਸਕਦਾ ਹੈ ਇਸ ਦੇ ਲਈ ਉਨ੍ਹਾਂ ਨੂੰ ਭੁਗਤਾਨ ਕਰਨਾ ਪਵੇ।
ਕੱਚੇ ਤੇਲ ਦਾ ਉਤਪਾਦਨ ਅਤੇ ਇਸ ਦੀ ਉਪਲੱਭਤਾ ਜ਼ਰੂਰਤ ਤੋਂ ਜ਼ਿਆਦਾ ਹੋਣ ਦੇ ਵਿਚਕਾਰ ਕੋਰੋਨਾ ਵਾਇਰਸ ਦੇ ਕਾਰਨ ਮੰਗ ਘੱਟਣ ਦੇ ਚੱਲਦਿਆਂ ਕਾਰੋਬਾਰੀ ਆਪਣੇ ਅਣਚਾਹੇ ਸਟਾਕ ਨੂੰ ਜਲਦ ਤੋਂ ਜਲਦ ਕੱਢਣਾ ਚਾਹੁੰਦੇ ਹਨ। ਇਸ ਵਿੱਚ ਮਈ ਡਲਿਵਰੀ ਦੇ ਅਮਰੀਕੀ ਵੈਸਟ ਟੈਕਸਾਸ ਇੰਟਰਮੈਡੀਏਟ ਕੱਚੇ ਦੇਲ ਦੀਆਂ ਕੀਮਤਾਂ ਢਹਿ ਗਈਆਂ। ਇੰਡੀਅਨ ਆਇਲ ਕਾਰੋਪਰੇਸ਼ (ਆਈਓਸੀ) ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਕਾਰੋਬਾਰੀ ਪਹਿਲਾਂ ਤੋਂ ਬੁੱਕ ਕੀਤੇ ਗਏ ਆਰਡਰ ਦੀ ਡਲਿਵਰੀ ਨਹੀਂ ਲੈ ਪਾ ਰਹੇ ਹਨ, ਕਿਉਂਕਿ ਮੰਗ ਨਹੀਂ ਹੈ। ਇਸੇ ਕਾਰਨ ਅਮਰੀਕਾ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਏ ਹਨ। ਉਹ ਤੇਲ ਨੂੰ ਵਿਕਰੇਤਾਵਾਂ ਵੱਲੋਂ ਉਸ ਦੇ ਭੰਡਾਰ ਵਿੱਚ ਰੱਖਣ ਦੇ ਲਈ ਉਲਟਾ ਉਸ ਨੂੰ ਭੁਗਤਾਨ ਕਰ ਰਹੇ ਹਨ।