ਪੰਜਾਬ

punjab

ETV Bharat / business

ਦਿੱਲੀ ਵਿੱਚ ਪਿਆਜ਼ ਤੋਂ ਬਾਅਦ ਹੁਣ ਟਮਾਟਰ ਪਹੁੰਚਿਆ 80 ਰੁਪਏ ਕਿਲੋ

ਵਪਾਰੀਆਂ ਮੁਤਾਬਕ ਪਿਛਲੇ ਕੁੱਝ ਦਿਨਾਂ ਵਿੱਚ ਟਮਾਟਰ ਮਹਿੰਗਾ ਹੋ ਗਿਆ ਹੈ ਕਿਉਂਕਿ ਇਸ ਦੀ ਪੂਰਤੀ ਹੋਈ ਹੈ। ਮਦਰ ਡੇਅਰੀ ਦੇ ਸਫ਼ਲ ਵਿਕਰੀ ਕੇਂਦਰ ਉੱਤੇ ਟਮਾਟਰ 58 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਹੈ। ਉੱਥੇ ਹੀ ਸਥਾਨਕ ਦੁਕਾਨਦਾਰ ਗੁਣਵੱਤਾ ਅਤੇ ਇਲਾਕੇ ਦੇ ਹਿਸਾਬ ਨਾਲ ਟਮਾਟਰ 60 ਤੋਂ 80 ਰੁਪਏ ਕਿਲੋ ਵੇਚ ਰਹੇ ਹਨ।

ਦਿੱਲੀ ਵਿੱਚ ਪਿਆਜ਼ ਤੋਂ ਬਾਅਦ ਹੁਣ ਟਮਾਟਰ 80 ਰੁਪਏ ਕਿਲੋ ਪਹੁੰਚਿਆ

By

Published : Oct 9, 2019, 9:30 PM IST

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪਿਆਜ਼ ਤੋਂ ਬਾਅਦ ਹੁਣ ਟਮਾਟਰ ਦਾ ਖ਼ੁਦਰਾ ਮੁੱਲ 80 ਰੁਪਏ ਪ੍ਰਤੀ ਕਿਲੋ ਉੱਤੇ ਪਹੁੰਚ ਗਿਆ ਹੈ। ਕਰਨਾਕਟ ਸਮੇਤ ਮੁੱਖ ਉਤਪਾਦਕ ਸੂਬਿਆਂ ਵਿੱਚ ਭਾਰੀ ਮੀਂਹ ਕਾਰਨ ਸਪਲਾਈ ਹੋਈ ਹੈ ਜਿਸ ਨਾਲ ਟਮਾਟਰ ਦੀ ਕੀਮਤ ਵੀ ਉੱਚਾਈ ਉੱਤੇ ਪਹੁੰਚ ਗਈ ਹੈ।

ਹਾਲਾਂਕਿ, ਪਿਛਲੇ ਹਫ਼ਤੇ ਦੀ ਤੁਲਨਾ ਵਿੱਚ ਪਿਆਜ਼ ਦੀ ਕੀਮਤ ਵਿੱਚ ਮਾਮੂਲੀ ਘਾਟ ਆਈ ਹੈ। ਦਿੱਲੀ ਵਿੱਚ ਪਿਆਜ਼ ਹੁਣ 60 ਰੁਪਏ ਪ੍ਰਤੀ ਕਿਲੋ ਉੱਤੇ ਚੱਲ ਰਹੀ ਹੈ। ਵਪਾਰੀਆਂ ਮੁਤਾਬਕ ਪਿਛਲੇ ਕੁੱਝ ਦਿਨਾਂ ਵਿੱਚ ਟਮਾਟਰ ਮਹਿੰਗਾ ਹੋ ਗਿਆ ਹੈ ਕਿਉਂਕਿ ਇਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਮਦਰ ਡੇਅਰੀ ਦੇ ਸਫ਼ਲ ਵਿਕਰੀ ਕੇਂਦਰ ਉੱਤੇ ਟਮਾਟਰ 58 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਹੈ।

ਉੱਥੇ ਹੀ ਸਥਾਨਕ ਦੁਕਾਨਦਾਰ ਗੁਣਵੱਤਾ ਅਤੇ ਇਲਾਕੇ ਦੇ ਹਿਸਾਬ ਨਾਲ ਟਮਾਟਰ 60 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾ ਰਹੇ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਟਮਾਟਰ ਦਾ ਔਸਤ ਖ਼ੁਦਰਾ ਮੁੱਲ 1 ਅਕਤੂਬਰ ਤੋਂ 45 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ ਬੁੱਧਵਾਰ ਨੂੰ 54 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ।

ਆਜ਼ਾਦਪੁਰ ਮੰਡੀ ਦੇ ਇੱਕ ਥੋਕ ਵਪਾਰੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਟਮਾਟਰ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ ਕਿਉਂਕਿ ਮੁੱਖ ਉਤਪਾਦਕ ਸੂਬਿਆਂ ਵਿੱਚ ਹੜ੍ਹਾਂ ਅਤੇ ਭਾਰੀ ਮੀਂਹ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਟਮਾਟਰ ਦੀ ਕੀਮਤ ਕੋਲਕਾਤਾ ਵਿੱਚ 60 ਰੁਪਏ ਪ੍ਰਤੀ ਕਿਲੋਗ੍ਰਾਮ, ਮੁੰਬਈ ਵਿੱਚ 54 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚੇਨੱਈ ਵਿੱਚ 40 ਰੁਪਏ ਕਿਲੋ ਸੀ।

ਪਿਆਜ਼ ਦੀਆਂ ਕੀਮਤਾਂ 'ਤੇ ਠੱਲ ਪਾਉਣ ਲਈ ਸਰਕਾਰ ਦਾ ਵੱਡਾ ਕਦਮ, ਨਿਰਯਾਤ 'ਤੇ ਲਾਈ ਪਾਬੰਦੀ

ABOUT THE AUTHOR

...view details