ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਕੌਂਸਲ ਦੀ ਬੈਠਕ ਲਈ। ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਜੁਲਾਈ, 2017 ਤੋਂ ਜਨਵਰੀ 2020 ਤੱਕ ਜਿੰਨ੍ਹਾਂ ਨੇ ਜੀਐੱਸਟੀਆਰ-3ਬੀ ਰਿਟਰਨਾਂ ਫਾਇਲ ਨਹੀਂ ਕੀਤੀਆਂ ਅਤੇ ਉਨ੍ਹਾਂ ਉੱਤੇ ਜ਼ੀਰੋ ਰਿਟਰਨ ਬਣਦਾ ਹੈ ਤਾਂ ਉਨ੍ਹਾਂ ਨੂੰ ਦੇਰੀ ਕਰ ਨਹੀਂ ਦੇਣਾ ਹੋਵੇਗਾ।
ਇਸ ਦੌਰਾਨ ਜੀਐੱਸਟੀਆਰ-3ਬੀ ਨੂੰ ਦੇਰੀ ਨਾਲ ਭਰਨ ਉੱਤੇ ਜ਼ਿਆਦਾਤਰ ਕਰ ਦੀ ਸੀਮਾ 500 ਰੁਪਏ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਜੀਐੱਸਟੀਆਰ-3ਬੀ ਦੇ ਲਈ ਨਵਾਂ ਵਿੰਡੋ ਬਣਿਆ ਹੈ, ਜਿਸ ਦੇ ਰਾਹੀਂ ਇਸ ਫ਼ਾਰਮ ਨੂੰ ਭਰਨ ਦੀ ਮਿਆਦ ਇੱਕ ਜੁਲਾਈ ਤੋਂ 30 ਸਤੰਬਰ ਦੇ ਵਿਚਕਾਰ ਕਰ ਦਿੱਤੀ ਗਈ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਜੁਲਾਈ 2017 ਤੋਂ ਜਨਵਰੀ 2020 ਤੱਕ ਦੀਆਂ ਕਾਫ਼ੀ ਰਿਟਰਨਾਂ ਭਰਨੀਆਂ ਬਾਕੀ ਹਨ। ਅਜਿਹੇ ਵਿੱਚ ਜਿੰਨ੍ਹਾਂ ਨੇ ਰਿਟਰਨਾਂ ਨਹੀਂ ਭਰੀਆਂ ਹਨ, ਉਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਦੇਰੀ ਦੀ ਫ਼ੀਸ ਨਹੀਂ ਲਈ ਜਾਵੇਗੀ।