ਪੰਜਾਬ

punjab

ETV Bharat / business

ਬਜਟ 2019 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਖ਼ਾਸ ਗੱਲਬਾਤ - 5 trillion economy

ਨਿਤਿਨ ਗਡਕਰੀ ਨੇ 2019 ਬਜਟ ਨੂੰ 5 ਟ੍ਰਿਲੀਅਨ ਦੀ ਅਰਥ ਵਿਵਸਥਾ ਦੇ ਨਜ਼ਦੀਕ ਪਹੁੰਚਣ ਵਾਲਾ ਪਹਿਲਾ ਕਦਮ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਕਾਸ ਦੇ ਕੰਮਾਂ ਨੂੰ ਗਤੀ ਮਿਲੇਗੀ।

ਬਜਟ 2109 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਖ਼ਾਸ ਗੱਲਬਾਤ

By

Published : Jul 6, 2019, 12:48 PM IST

ਨਵੀਂ ਦਿੱਲੀ : ਮੋਦੀ ਸਰਕਾਰ ਦੇ ਦੂਸਰੇ ਸ਼ਾਸਨ ਕਾਲ ਦਾ ਪਹਿਲਾ ਬਜਟ ਆ ਚੁੱਕਿਆ ਹੈ। ਵਿਰੋਧੀ ਧਿਰ ਤੇ ਸੱਤਾ ਧਿਰ ਨੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਬਜਟ ਦੀ ਕਾਫ਼ੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਉਮੀਦਾਂ ਨਾਲ ਭਰਪੂਰ ਦੱਸਿਆ ਹੈ। ਗਡਕਰੀ ਨੇ ਕਿਹਾ ਕਿ ਇਹ ਬਜਟ ਸਾਡੀ ਅਰਥ-ਵਿਵਸਥਾ ਨੂੰ ਨਵੀਂ ਉੱਚਾਈ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।

ਵੇਖੋ ਵੀਡੀਓ।

ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੇਸ਼ ਵਿੱਚ ਵਿਕਾਸ ਦੇ ਕੰਮਾਂ ਨੂੰ ਗਤੀ ਦੇ ਰਹੇ ਹਨ ਅਤੇ ਇਹ ਬਜਟ ਇੰਨ੍ਹਾਂ ਵਿਕਾਸ ਕੰਮਾਂ ਨੂੰ ਹੋਰ ਗਤੀ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਔਰਤਾਂ ਲਈ ਵਿਸ਼ੇਸ਼ ਧਿਆਨ ਰੱਖਿਆ ਹੈ।

ਗਡਕਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਪਟਰੌਲ ਦੇ 2 ਰੁਪਏ ਮਹਿੰਗਾ ਹੋਣ ਨਾਲ ਆਮ ਲੋਕਾਂ ਤੇ ਕੋਈ ਖ਼ਾਸ ਫ਼ਰਕ ਨਹੀਂ ਪਵੇਗਾ। 1 ਰੁਪਏ ਸੈੱਸ ਦੀ ਵਰਤੋਂ ਕਰ ਸੜਕਾਂ ਦਾ ਸੁਧਾਰ ਹੋਵੇਗਾ, ਨਵੀਂ ਸੜਕਾਂ ਅਤੇ ਨਵੇਂ ਹਾਈਵੇ ਬਣਨਗੇ। ਵਧੀਆ ਸੜਕਾਂ ਹੋਣ ਨਾਲ ਲੋਕ ਪਟਰੌਲ ਡੀਜ਼ਲ ਦੀ ਬਚਤ ਕਰ ਸਕਣਗੇ ਅਤੇ ਉਸ ਦਾ ਅਸਰ ਲੋਕਾਂ ਦੀ ਜੇਬ ਤੇ ਨਹੀਂ ਪਵੇਗਾ। ਪਟਰੌਲ ਦੀਆਂ ਕੀਮਤਾਂ ਵਿੱਚ 1 ਰੁਪਇਆ ਐਕਸਾਇਜ਼ ਡਿਉਟੀ ਤੇ 1 ਰੁਪਇਆ ਸੈੱਸ ਵਧਾਇਆ ਜਾਵੇਗਾ ਅਤੇ ਇਸ ਨਾਲ ਪਟਰੌਲ ਦੀ ਕੀਮਤ ਨਹੀਂ ਵਧੇਗੀ।

ਇਹ ਵੀ ਪੜ੍ਹੋ : ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ, ਜੇਬ 'ਤੇ ਵਧੇਗਾ ਬੋਝ

ਉਨ੍ਹਾਂ ਕਿਹਾ ਕਿ ਈ-ਵਾਹਨਾਂ ਦੇ ਉਤਪਾਦਨ ਖੇਤਰ ਵਿੱਚ ਭਾਰਤ ਇੱਕ ਨਵਾਂ ਕੇਂਦਰ ਬਣੇਗਾ। ਨਵੀਂ ਤਕਨੀਕਾਂ ਨੂੰ ਇਸ ਬਜਟ ਵਿੱਚ ਤਵੱਜ਼ੋ ਦਿੱਤੀ ਗਈ ਹੈ। ਪੁਰਾਣੀ ਤਕਨੀਕ ਨੂੰ ਕਿਵੇਂ ਹੋਰ ਵਧੀਆ ਬਣਾਉਣਾ ਹੈ, ਇਸ ਦਾ ਕੰਮ ਵੀ ਇਸੇ ਦੇ ਨਾਲ ਸ਼ੁਰੂ ਹੋਵੇਗਾ। ਈ-ਵਾਹਨਾਂ ਦੇ ਨਿਰਮਾਣ ਨਾਲ ਪਟਰੌਲ-ਡੀਜ਼ਲ ਦਾ ਖਰਚ ਘੱਟ ਹੋਵੇਗਾ ਤੇ ਨਾਲ ਹੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਸਾਡੇ ਦੇਸ਼ ਦਾ ਪੈਸਾ ਅਜਿਹਾ ਕਰਨ ਨਾਲ ਦੇਸ਼ ਵਿੱਚ ਹੀ ਰਹੇਗਾ।

ABOUT THE AUTHOR

...view details