ਜੀਐੱਸਟੀ ਕੌਂਸਲ ਬੈਠਕ: ਸੂਬਿਆਂ ਨੇ ਵਿਸ਼ੇਸ਼ ਵਿੰਡੋ ਵਿਕਲਪ ਲਈ ਮੰਗਿਆ ਇੱਕ ਹਫ਼ਤਾ - business news
41ਵੀਂ ਜੀਐੱਸਟੀ ਕੌਂਸਲ ਦੀ ਬੈਠਕ ਵਿੱਚ ਕੀ ਕੁੱਝ ਹੋਇਆ, ਉਸ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਜੀਐੱਸਟੀ ਕੌਂਸਲ ਬੈਠਕ: ਸੂਬਿਆਂ ਨੇ ਵਿਸ਼ੇਸ਼ ਵਿੰਡੋ ਵਿਕਲਪ ਲਈ ਮੰਗਿਆ ਇੱਕ ਹਫ਼ਤਾ
ਨਵੀਂ ਦਿੱਲੀ: ਸੂਬਿਆਂ ਨੂੰ ਫੰਡ ਵਿੱਚ ਕਮੀ ਦੀ ਭਰਪਾਈ ਦੇ ਮੁੱਦੇ ਉੱਤੇ ਚਰਚਾ ਦੇ ਲਈ ਜੀਐੱਸਟੀ ਕੌਂਸਲ ਦੀ ਮਹੱਤਵਪੂਰਨ ਬੈਠਕ ਕੀਤੀ ਗਈ। 41ਵੀਂ ਜੀਐੱਸਟੀ ਕੌਂਸਲ ਦੀ ਬੈਠਕ ਵਿੱਚ ਕੀ ਕੁੱਝ ਹੋਇਆ ਉਸ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੀਡੀਆ ਨਾਲ ਗੱਲਬਾਤ ਕੀਤੀ।
- ਵਿੱਤ ਸਕੱਤਰ ਦਾ ਕਹਿਣਾ ਹੈ ਕਿ ਸੈੱਸ ਫ਼ੰਡ ਤੋਂ ਮਿਲਣ ਵਾਲੀ ਮੁਆਵਜ਼ੇ ਦੇ ਅੰਤਰ ਨੂੰ ਉਪਕਰ ਦੀ ਰਾਸ਼ੀ ਤੋਂ ਲਿਆ ਜਾਣਾ ਚਾਹੀਦਾ ਹੈ।
- ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੁਆਵਜ਼ਾ ਉਪਕਰ ਨੂੰ 5 ਸਾਲ ਤੋਂ ਜ਼ਿਆਦਾ ਵਧਾਇਆ ਜਾ ਸਕਦਾ ਹੈ।
- ਇਸ ਸਾਲ ਪੈਦਾ ਹੋਣ ਵਾਲੇ ਮੁਆਵਜ਼ੇ ਦੇ ਅੰਦਰ (2.35 ਲੱਖ ਕਰੋੜ ਹੋਣ ਦੀ ਉਮੀਦ ਹੈ)- ਇਹ ਕਮੀ ਕੋਵਿਡ-19 ਦੇ ਕਾਰਨ ਵੀ ਹੈ।
- ਜੀਐੱਸਟੀ ਦੇ ਲਾਗੂ ਹੋਣ ਕਾਰਨ ਮੁਆਵਜ਼ੇ ਵਿੱਚ ਕਮੀ ਦਾ ਅਨੁਮਾਨ 97,000 ਕਰੋੜ ਰੁਪਏ ਤੱਕ ਹੈ।