ਪੰਜਾਬ

punjab

ETV Bharat / business

ਰਿਟੇਲਰ ਕਾਰੋਬਾਰੀ ਨਹੀਂ ਰੱਖ ਸਕਣਗੇ 2 ਟਨ ਤੋਂ ਜ਼ਿਆਦਾ ਪਿਆਜ਼

ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਪਿਆਜ਼ ਦੀਆਂ ਖ਼ੁਦਰਾ ਕੀਮਤਾਂ ਵਿੱਚ ਤੇਜ਼ੀ ਨੂੰ ਦੇਖਦੇ ਹੋਏ ਮੰਤਰਾਲੇ ਨੇ ਖ਼ੁਦਰਾ ਵਪਾਰੀਆਂ ਲਈ ਪਿਆਜ਼ ਦੇ ਜ਼ਿਆਦਾ ਭੰਡਾਰਣ ਸੀਮਾ ਨੂੰ 5 ਟਨ ਤੋਂ ਘੱਟ ਕਰ ਦਿੱਤਾ ਹੈ। ਇਹ ਫ਼ੈਸਲਾ ਤੱਤਕਾਲ ਪ੍ਰਭਾਵ ਨਾਲ ਲਾਗੂ ਹੋਵੇਗਾ।

onion retailers
ਰਿਟੇਲਰ ਕਾਰੋਬਾਰੀ ਨਹੀਂ ਰੱਖ ਸਕਣਗੇ 2 ਟਨ ਤੋਂ ਜ਼ਿਆਦਾ ਪਿਆਜ਼

By

Published : Dec 10, 2019, 1:10 AM IST

ਨਵੀਂ ਦਿੱਲੀ : ਸਰਕਾਰ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਉੱਤੇ ਕੰਟਰੋਲ ਲਿਆਉਣ ਅਤੇ ਜਮਾਖ਼ੋਰੀ ਨੂੰ ਰੋਕਣ ਲਈ ਖ਼ੁਦਰਾ ਵਿਕਰੇਤਾਵਾਂ ਦੇ ਲਈ ਪਿਆਜ਼ ਦਾ ਜ਼ਿਆਦਾ ਭੰਡਾਰਣ (ਸਟਾਕ)ਸੀਮਾ ਨੂੰ ਸੋਮਵਾਰ ਨੂੰ 5 ਟਨ ਤੋਂ ਘਟਾ ਕੇ 2 ਟਨ ਕਰ ਦਿੱਤਾ ਹੈ। ਗਾਹਕ ਮਾਮਲਿਆਂ ਦੇ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਖ਼ੁਦਰਾ ਵਿਕਰੇਤਾਵਾਂ ਦੀ ਜਮਾਖ਼ੋਰੀ ਨੂੰ ਰੋਕਣ ਲਈ ਤੱਤਕਾਲ ਪ੍ਰਭਾਵ ਤੋਂ ਕਦਮ ਉਠਾਉਣ ਦੇ ਹੁਕਮ ਦਿੱਤੇ ਹਨ।

ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਪਿਆਜ਼ ਦੀਆਂ ਖ਼ੁਦਰਾਂ ਕੀਮਤਾਂ ਵਿੱਚ ਤੇਜ਼ੀ ਨੂੰ ਦੇਖਦੇ ਹੋਏ ਉਨ੍ਹਾਂ ਤੋਂ ਖ਼ੁਦਰਾ ਵਪਾਰੀਆਂ ਲਈ ਪਿਆਜ਼ ਦਾ ਜ਼ਿਆਦਾ ਭੰਡਾਰਣ ਸੀਮਾ ਨੂੰ 5 ਟਨ ਤੋਂ ਘੱਟ ਕਰ ਕੇ 2 ਟਨ ਕਰ ਦਿੱਤਾ ਹੈ। ਇਹ ਫ਼ੈਸਲਾ ਤੱਤਕਾਲ ਪ੍ਰਭਾਵ ਤੋਂ ਲਾਗੂ ਹੋਵੇਗਾ।

ਪਿਛਲੇ ਹਫ਼ਤੇ ਮੰਤਰਾਲੇ ਨੇ ਖ਼ੁਦਰਾ ਵਿਕਰੇਤਾਵਾਂ ਲਈ ਜ਼ਿਆਦਾ ਸੀਮਾ ਨੂੰ 10 ਟਨ ਤੋਂ ਘਟਾ ਕੇ 5 ਟਨ ਅਤੇ ਥੋਕ ਵਿਕਰੇਤਾਵਾਂ ਦੇ ਲਈ ਭੰਡਾਰਣ ਸੀਮਾ ਨੂੰ 50 ਟਨ ਤੋਂ ਘਟਾ 25 ਟਨ ਕਰ ਦਿੱਤਾ ਸੀ।
ਭਾਰੀ ਮੀਂਹ ਤੋਂ ਬਾਅਦ ਖਰੀਫ ਫ਼ਸਲ ਦੇ ਉਤਪਾਦਨ ਵਿੱਚ ਗਿਰਾਵਟ ਆਉਣ ਨਾਲ ਪਿਆਜ਼ ਦੀ ਪੂਰਤੀ ਪ੍ਰਭਾਵਿਤ ਹੋਈ ਹੈ। ਇਸ ਨਾਲ ਖ਼ੁਦਰਾ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।

ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਪਿਆਜ਼ ਦੀ ਜ਼ਿਆਦਾ ਖ਼ਦਰਾ ਕੀਮਤ 165 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਜ਼ਿਆਦਾਤਰ ਸ਼ਹਿਰਾਂ ਵਿੱਚ ਪਿਆਜ਼ 100 ਰੁਪਏ ਤੋਂ ਉੱਪਰ ਵਿੱਕਿਆ।

ABOUT THE AUTHOR

...view details