ਪੰਜਾਬ

punjab

ETV Bharat / business

ਆਰਥਿਕ ਮੰਦੀ ਨਾਲ ਨਜਿੱਠਣ ਲਈ ਦੂਜੀ ਪੀੜ੍ਹੀ ਨੂੰ ਸੁਧਾਰਨ ਦੀ ਲੋੜ: ਡਾ. ਅਰਵਿੰਦ ਮੋਹਨ - IMF

ਈਟੀਵੀ ਭਾਰਤ ਦੇ ਨਾਲ ਗੱਲਬਾਤ ਦੋਰਾਨ ਡਾ. ਅਰਵਿੰਦ ਮੋਹਨ ਨੇ ਦਾਅਵਾ ਕੀਤਾ ਕਿ ਭਾਰਤ ਦੀ ਆਰਥਿਕਤਾ ਨੂੰ ਮੁੜ ਸੁਧਾਰਨ ਲਈ ਦੂਜੀ ਪੀੜ੍ਹੀ ਨੂੰ ਸੁਧਾਰਨ ਦੀ ਜਰੂਰਤ ਹੈ।

ਫ਼ੋਟੋ

By

Published : Aug 24, 2019, 3:12 PM IST

ਲਖਨਾਊ: ਸਰਕਾਰ ਵੱਲੋਂ ਘਰੇਲੂ ਆਰਥਿਕ ਮੰਦੀ ਤੋਂ ਨਿਜਾਤ ਪਾਉਣ ਲਈ ਬਹੁਤ ਸਾਰੇ ਐਲਾਨ ਕੀਤੇ ਹਨ। ਇਸ 'ਤੇ ਪ੍ਰੋਫੈਸਰ ਅਰਵਿੰਦ ਮੋਹਨ ਨੇ ਕਿਹਾ ਕਿ 'ਦੂਜੀ ਪੀੜ੍ਹੀ ਦੇ ਸੁਧਾਰਾ' ਦੀ ਜਰੂਰਤ ਹੈ। ਆਰਥਿਕ ਮੰਦੀ ਨੂੰ ਸੁਧਾਰਨ ਲਈ "ਕੇਂਦਰ ਸਰਕਾਰ ਅਤੇ ਨਿੱਜੀ ਖੇਤਰ ਸਮੇਤ ਸਾਰੇ ਹਿੱਸੇਦਾਰਾਂ ਨੂੰ ਏਜੰਡਾ ਤੈਅ ਕਰਨ ਤੇ ਇੱਕ ਰਾਹ ਤੇ ਚੱਲਣ ਦੀ ਜ਼ਰੂਰਤ ਹੈ।

ਆਰਥਿਕ ਵਿਵਸਥਾ ਦੇ ਸੁਧਾਰ ਲਈ ਰੂਪ ਰੇਖਾ ਬਣਾਉਣ ਦੀ ਜਰੂਰਤ

ਅਰਵਿੰਦ ਮੋਹਨ ਨੇ ਕਿਹਾ ਕਿ ਅਰਥ ਵਿਵਸਥਾ ਦੇ ਸੁਧਾਰ ਲਈ ਸਰਕਾਰ ਨੂੰ ਰੂਪ ਰੇਖਾ ਤਿਆਰ ਕਰਨੀ ਚਾਹਿਦੀ ਹੈ। ਮੋਹਨ ਨੇ ਕਿਹਾ ਕਿ ਖੇਤੀਬਾੜੀ ਤੇ ਮਨੁੱਖੀ ਵਿਕਾਸ ਸਮੇਤ ਪੇਂਡੂ ਵਿਕਾਸ ਲਈ ਸਿਹਤ 'ਤੇ ਸਿੱਖਿਆ ਖੇਤਰ ਦੀ ਮੰਦੀ ਦੂਰ ਕਰਨ ਦੀ ਜ਼ਰੂਰਤ ਹੈ। ਮੋਹਨ ਮੁਤਾਬਕ ਪਿਛਲੇ ਸਾਲ ਦੀ ਗਲੋਬਲ ਆਰਥਿਕਤਾ ਦਾ ਭਾਰਤ ਆਰਥਿਕਤਾ ਵੱਧ ਪ੍ਰਭਾਵਿਤ ਕਰੇਗਾ। ਉਨ੍ਹਾਂ ਕਿਹਾ ਕਿ 2008-09 ਦੇ ਮੁਕਾਬਲੇ ਭਾਰਤ ਦੀ ਹੁਣ ਦੀ ਆਰਥਿਕਤਾ ਕਮਜ਼ੋਰ ਹੈ।

ਅੰਤਰਰਾਸ਼ਟਰੀ ਮੁਦਰਾ ਫੰਡ ਦੇ ਅਧਾਰ 'ਤੇ ਹੋਵੇ ਸੁਧਾਰ

ਅੰਤਰਰਾਸ਼ਟਰੀ ਮੁਦਰਾ ਫੰਡ (IMF) ਮੁਤਾਬਕ ਦੂਸਰੀ ਪੀੜ੍ਹੀ ਦੇ ਆਰਥਿਕ ਸੁਧਾਰ ਦੀ ਸ਼ੁਰੂਆਤ ਦੇਸ਼ ਦੁਆਰਾ ਕੀਤੀ ਜਾਂਦੀ ਹੈ। ਇਸ ਸਮੂਹ ਦਾ ਉਦੇਸ਼ ਸਾਰੇ ਖੇਤਰਾਂ ਦਾ ਆਰਥਿਕ ਸੁਧਾਰ ਕਰਨਾ ਹੈ, ਤਾਂ ਜੋ 1991 ਵਿੱਚ ਪੇਸ਼ ਕੀਤੀ ਗਈ ਪਾਲਿਸੀ ਦੇ ਅਧਾਰ 'ਤੇ ਵਿਸ਼ਵੀਕਰਨ ਨੂੰ ਤੇਜ਼ ਕੀਤਾ ਜਾ ਸਕੇ।

ABOUT THE AUTHOR

...view details