ਨਵੀਂ ਦਿੱਲੀ : ਨਵਰਾਤਿਆਂ ਤੋਂ ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਤਿਓਹਾਰਾਂ ਦੇ ਸਮੇਂ ਫ਼ਲ-ਫ਼ੁੱਲ ਦੀ ਮੰਗ ਵੀ ਵੱਧ ਜਾਂਦੀ ਹੈ। ਪਰ ਇਸ ਵਾਰ ਨਵਰਾਤਿਆਂ ਵਿੱਚ ਫ਼ਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਲਈ ਵਿੱਚ ਈਟੀਵੀ ਭਾਰਤ ਦੀ ਟੀਮ ਦੱਖਣੀ ਦਿੱਲੀ ਦੇ ਗੋਵਿੰਦਪੁਰੀ ਦੀ ਫ਼ਲਾਂ ਦੀ ਮੰਡੀ ਪਹੁੰਚੀ, ਜਿਥੇ ਗੋਵਿੰਦਪੁਰੀ ਦੀ ਫ਼ਲਾਂ ਦੀ ਮੰਡੀ ਦੇ ਦੁਕਾਨਦਾਰ ਸਵੇਰੇ ਤੋਂ ਹੀ ਖ਼ਾਲੀ ਬੈਠੇ ਹਨ। ਉਨ੍ਹਾਂ ਕੋਲ ਗਿਣ-ਚੁਣ ਕੇ 1-2 ਹੀ ਗਾਹਕ ਆਏ ਸਨ। ਜੋ ਕਿ ਅੱਧਾ ਤੋਂ ਇੱਕ ਕਿਲੋ ਹੀ ਫ਼ਲ ਖਰੀਦ ਕੇ ਆਪਣਾ ਕੰਮ ਚਲਾ ਰਹੇ ਸਨ।
100 ਰੁਪਏ ਕਿਲੋ ਤੋਂ ਉੱਪਰ ਮਿਲ ਰਹੇ ਸਾਰੇ ਫ਼ਲ
ਜਦ ਈਟੀਵੀ ਭਾਰਤ ਦੀ ਟੀਮ ਨੇ ਉੱਥੇ ਫ਼ਲਾਂ ਦੀਆਂ ਕੀਮਤਾਂ ਦੇ ਬਾਰੇ ਪਤਾ ਕੀਤਾ ਤਾਂ ਸੇਬ 120 ਤੋਂ 200, ਸੰਤਰਾ 100, ਅਨਾਰ 150, ਅਮਰੂਦ 100 ਰੁਪਏ ਕਿਲੋ ਤੱਕ ਵਿਕ ਰਹੇ ਸਨ। ਜਿਸ ਕਾਰਨ ਗਾਹਕ ਮੰਡੀ ਵਿੱਚ ਆ ਕੇ ਕੀਮਤਾਂ ਪੁੱਛ ਕੇ ਵਾਪਸ ਮੁੜ ਰਹੇ ਸਨ।