ਮੁੰਬਈ : ਸੰਕਟ ਨਾਲ ਜੂਝ ਰਹੀ 25 ਸਾਲ ਪੁਰਾਣੀ ਨਿੱਜ਼ੀ ਕੰਪਨੀ ਜੈੱਟ ਏੇਅਰਵੇਜ਼ ਦੇ ਚੇਅਰਮੈਨ ਨਰੇਸ਼ ਗੁਜਰਾਲ ਨੇ ਸੋਮਵਾਰ ਨੂੰ ਆਪਣੇ 16,000 ਕਰਮਚਾਰੀਆਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਭਰੋਸਾ ਕਾਇਮ ਰੱਖਣ।
ਨਰੇਸ਼ ਗੁਜਰਾਲ ਨੇ ਕਰਮਚਾਰੀਆਂ ਨੂੰ ਚਿੱਠੀ ਲਿਖ ਕੇ ਮੁਸ਼ਕਲਾਂ ਦੇ ਹੱਲ ਦਾ ਦਿੱਤਾ ਭਰੋਸਾ - Business
ਨਕਦੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਦੇ ਮਾਲਕ ਨੇ ਕਰਮਚਾਰੀਆਂ ਨੂੰ ਚਿੱਠੀ ਲਿਖ ਕੇ ਭਰੋਸੇ ਕੀਤੀ ਮੰਗ।
ਜੈੱਟ ਏਅਰਵੇਜ਼।
ਉਨ੍ਹਾਂ ਕਿਹਾ ਕਿ ਜਹਾਜ਼ ਕੰਪਨੀ ਵਿੱਚ ਸਥਿਰਤਾ ਨੂੰ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਕੰਪਨੀ ਨੂੰ ਇਸ ਸਮੇਂ ਬਹੁਤ ਜਰੂਰਤ ਹੈ। ਇਸ ਤੋਂ ਬਾਅਦ ਹੀ ਕੰਮਕਾਜ਼ ਨੂੰ ਵੀ ਬਹੁਤ ਜਲਦ ਸੁਚਾਰੂ ਬਣਾ ਲਿਆ ਜਾਵੇਗਾ।
ਇਸ ਮੌਕੇ ਕੰਪਨੀ ਦੇ 100 ਤੋਂ ਜ਼ਿਆਦਾ ਜਹਾਜ਼ ਜ਼ਮੀਨ 'ਤੇ ਖੜੇ ਹੋਏ ਹਨ। ਇਸ ਦਾ ਕਾਰਨ ਕੰਪਨੀ ਦੇ ਨਕਦੀ ਸੰਕਟ ਦਾ ਵੱਧਣਾ ਹੈ, ਜਿਸ ਕਾਰਨ ਉਹ ਲੀਜ਼ 'ਤੇ ਲਏ ਗਏ ਜਹਾਜ਼ਾਂ ਦੇ ਕਿਰਾਏ ਦੇ ਭੁਗਤਾਨ ਵਿੱਚ ਅਸਫ਼ਲ ਹੋ ਰਹੀ ਹੈ।
ਕੰਪਨੀ 'ਤੇ ਇਸ ਸਮੇਂ 8,200 ਕਰੋੜ ਰੁਪਏ ਦਾ ਕਰਜ਼ ਹੈ।