ਪੰਜਾਬ

punjab

ETV Bharat / business

ਰਤਨ ਟਾਟਾ ਨੇ ਮੁੰਬਈ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਦਿੱਤਾ ਵਿਸ਼ੇਸ਼ ਸੰਦੇਸ਼ - Remember the martyrs of the Mumbai attacks

ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਨੇ ਮੁੰਬਈ ਹਮਲਿਆਂ ਦੀ ਬਰਸੀ ਮੌਕੇ ਕਿਹਾ ਕਿ 12 ਸਾਲ ਪਹਿਲਾਂ ਹੋਈ ਇਸ ਵੱਡੀ ਤਬਾਹੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।

mumbai-remembers-martyrs-victims-with-flowers-and-tears
ਰਤਨ ਟਾਟਾ ਨੇ ਮੁੰਬਈ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਦਿੱਤਾ ਵਿਸ਼ੇਸ਼ ਸੰਦੇਸ਼

By

Published : Nov 26, 2020, 3:26 PM IST

ਮੁੰਬਈ: 26 ਨਵੰਬਰ 2008 ਨੂੰ ਮੁੰਬਈ ਵਿੱਚ ਹੋਏ ਬੇਰਹਿਮ ਅੱਤਵਾਦੀ ਹਮਲਿਆਂ ਦੀ 12 ਵੀਂ ਬਰਸੀ ਮੌਕੇ ਪੂਰੇ ਦੇਸ਼ ਨੇ ਇਨ੍ਹਾਂ ਹਮਲਿਆਂ ਦੇ ਸ਼ਹੀਦਾਂ ਅਤੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ।

ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਨੇ ਵੀ ਇਨ੍ਹਾਂ ਹਮਲਿਆਂ ਦੀ ਬਰਸੀ ਮੌਕੇ ਕਿਹਾ ਸੀ ਕਿ 12 ਸਾਲ ਪਹਿਲਾਂ ਹੋਈ ਇਸ ਬਰਬਾਦੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।

ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਨੇ ਟਵੀਟ ਕੀਤਾ ਕਿ 12 ਸਾਲ ਪਹਿਲਾਂ ਹੋਈ ਵਿਸ਼ਾਲ ਤਬਾਹੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪਰ ਸਭ ਤੋਂ ਯਾਦਗਾਰ ਗੱਲ ਇਹ ਹੈ ਕਿ ਮੁੰਬਈ ਦੇ ਵੱਖ-ਵੱਖ ਲੋਕ ਉਸ ਦਿਨ ਆਪਣੇ ਸਾਰੇ ਮਤਭੇਦਾਂ ਨੂੰ ਪਾਸੇ ਰੱਖ ਕੇ ਅੱਤਵਾਦ ਦਾ ਖਾਤਮਾ ਕਰਨ ਲਈ ਇਕੱਠੇ ਹੋਏ ਸਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਅਸੀਂ ਨਿਸ਼ਚਤ ਰੂਪ ਨਾਲ ਲੋਕ ਸੋਗ ਮਨਾ ਸਕਦੇ ਹਨ। ਉਨ੍ਹਾਂ ਬਹਾਦਰਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰ ਸਕਦੇ ਹਾਂ ਜਿਨ੍ਹਾਂ ਨੇ ਦੁਸ਼ਮਣ ਤੇ ਫਤਿਹ ਪਾਉਣ ਲਈ ਮਦਦ ਕੀਤੀ, ਪਰ ਇੱਕ ਜਿਸ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਉਹ ਏਕਤਾ ਅਤੇ ਦਿਆਲਤਾ ਹੈ।

ਲਸ਼ਕਰ-ਏ-ਤਾਇਬਾ ਦੇ 10 ਅੱਤਵਾਦੀਆਂ ਵੱਲੋਂ ਕੀਤੇ ਗਏ ਇਸ ਵਹਿਸ਼ੀ ਅੱਤਵਾਦੀ ਹਮਲੇ ਵਿੱਚ ਤਕਰੀਬਨ 165 ਲੋਕਾਂ ਦੀ ਜਾਨ ਚਲੀ ਗਈ ਸੀ। ਪੁਲਿਸ ਨੇ 9 ਅੱਤਵਾਦੀਆਂ ਨੂੰ ਮੌਕੇ 'ਤੇ ਮਾਰ ਦਿੱਤਾ ਅਤੇ ਅਜਮਲ ਕਸਾਬ ਨੂੰ ਫਾਂਸੀ ਦਿੱਤੀ ਗਈ ਸੀ।

ABOUT THE AUTHOR

...view details