ਪੰਜਾਬ

punjab

ETV Bharat / business

ਅਨਿਲ ਅੰਬਾਨੀ ਦੀ ਮਦਦ ਲਈ ਅੱਗੇ ਆਏ ਵੀਰ-ਭਾਬੀ

ਮੁਕੇਸ਼ ਅੰਬਾਨੀ ਨੇ ਛੋਟੇ ਭਰਾ ਅਨਿਲ ਅੰਬਾਨੀ ਦਾ ਕਰਜ਼ਾ ਚੁਕਾਉਣ ਵਿੱਚ ਮਦਦ ਕੀਤੀ ਹੈ। ਅਨਿਲ ਅੰਬਾਨੀ ਨੇ ਐਰਿਕਸਨ ਤੋਂ 550 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਤੇ ਹੁਣ ਵੱਡੇ ਭਰਾ ਮੁਕੇਸ਼ ਅੰਬਾਨੀ ਨੇ ਅਨਿਲ ਅੰਬਾਨੀ ਦਾ ਵਿਆਜ਼ ਸਣੇ ਕਰਜ਼ਾ ਚੁਕਾਇਆ ਹੈ।

ਅਨਿਲ ਅੰਬਾਨੀ ਅਤੇ ਮੁਕੇਸ਼ ਅੰਬਾਨੀ।

By

Published : Mar 19, 2019, 1:31 PM IST

Updated : Mar 19, 2019, 8:21 PM IST

ਨਵੀਂ ਦਿੱਲੀ : ਅਖ਼ੀਰ ਔਖੇ ਵੇਲ੍ਹੇ ਭਰਾ ਹੀ ਭਰਾ ਦੇ ਕੰਮ ਆਇਆ। ਔਖੇ ਸਮੇਂ ਵਿੱਚ ਵੱਡੇ ਭਾਈ ਮੁਕੇਸ਼ ਅੰਬਾਨੀ ਨੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਸਹਾਰਾ ਦਿੱਤਾ ਅਤੇ ਐਰਿਕਸਨ ਦੇ 550 ਕਰੋੜ ਰੁਪਏ ਦਾ ਬਕਾਏ ਦੇ ਭੁਗਤਾਨ ਵਿੱਚ ਸਹਾਇਤਾ ਕੀਤੀ। ਇਸ ਤੋਂ ਪਹਿਲਾ ਅੰਬਾਨੀ 'ਤੇ ਜੇਲ੍ਹ ਜਾਉਣ ਦਾ ਸੰਕਟ ਆਇਆ ਸੀ ਉਹ ਵੀ ਟਲ ਗਿਆ।

ਅਨਿਲ ਅੰਬਾਨੀ ਨੇ ਸਹੀ ਮੌਕੇ 'ਤੇ ਮਦਦ ਕਰਨ ਲਈ ਵੱਡੇ ਭਾਈ ਮੁਕੇਸ਼ ਅਤੇ ਭਾਬੀ ਨੀਤਾ ਦਾ ਧੰਨਵਾਦ ਕੀਤਾ ਅਤੇ ਸ਼ੁਕਰਗੁਜ਼ਾਰ ਹਾਂ।

ਅਸਲ ਵਿੱਚ ਇਹ ਮਾਮਲਾ ਅਨਿਲ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ 'ਤੇ ਦੂਰ ਸੰਚਾਰ ਯੰਤਰ ਬਣਾਉਣ ਵਾਲੀ ਸਵੀਡਨ ਕੰਪਨੀ ਐਰਿਕਸਨ ਦੇ ਲਗਭਗ 550 ਕਰੋੜ ਰੁਪਏ ਦੇ ਬਕਾਏ ਦੇ ਨਿਪਟਾਰੇ ਨਾਲ ਸਬੰਧਿਤ ਹੈ। ਹਾਈ ਕੋਰਟ ਦੇ ਹੁਕਮਾਂ ਮੁਤਾਬਕ ਅਨਿਲ ਨੂੰ ਮੰਗਲਵਾਰ ਤੱਕ ਐਰਿਕਸਨ ਦੇ ਬਕਾਏ ਨੂੰ ਵਾਪਸ ਮੋੜਨਾ ਪੈਂਦਾ ਨਹੀਂ ਤਾਂ ਉਸ ਨੂੰ ਅਦਾਲਤ ਦੀ ਮਾਨਹਾਨੀ ਦੇ ਮਾਮਲੇ ਵਿੱਚ ਜੇਲ੍ਹ ਜਾਣਾ ਪੈਂਦਾ।

ਫ਼ਿਲਹਾਲ ਆਰ ਕਾਮ ਨੇ ਸੋਮਵਾਰ ਨੂੰ ਤੈਅ ਸਮਾਂ ਸੀਮਾ ਦੇ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾ ਹੀ ਐਰਿਕੇਸ਼ਨ ਨੂੰ 550 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ।

Last Updated : Mar 19, 2019, 8:21 PM IST

ABOUT THE AUTHOR

...view details