ਨਵੀਂ ਦਿੱਲੀ : ਦੇਸ਼ ਦੇ ਸੂਖਮ, ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਖੇਤਰ 2020 ਵਿੱਚ ਵੱਡੇ ਬਦਲਾਅ ਲਈ ਤਿਆਰ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਅਲੀਬਾਬਾ ਵਰਗੀਆਂ ਈ-ਮਾਰਕਿਟਾਂ, ਲੋਕਾਂ ਨੂੰ ਲੁਭਾਉਣ ਵਾਲੇ ਖ਼ਾਦੀ ਉਤਪਾਦਾਂ ਅਤੇ ਉੱਦਮੀਆਂ ਨੂੰ ਡਿਜ਼ੀਟਲ ਡਾਟਾ ਆਧਾਰਿਤ ਰੇਟਿੰਗਾਂ ਆਦਿ ਕਰਜ਼ ਦੀ ਸੁਵਿਧਾ ਨਾਲ ਨਵੇਂ ਸਾਲ ਵਿੱਚ 10 ਖੇਤਰਾਂ ਵਿੱਚ ਨਵੇਂ ਬਦਲਾਅ ਦਿਖਣਗੇ।
ਐੱਮਐੱਸਐੱਮਈ ਖੇਤਰ ਦਾ ਦੇਸ਼ ਦੀ ਅਰਥ-ਵਿਵਸਥਾ ਵਿੱਚ ਵੱਡਾ ਯੋਗਦਾਨ ਰਹਿੰਦਾ ਹੈ। ਇਸ ਖੇਤਰ ਲਈ ਕਰਜ਼ ਦੀ ਸੁਵਿਧਾ ਵਿੱਚ ਵੱਡੇ ਸੁਧਾਰਾਂ ਅਤੇ ਨੀਤੀ ਦਖ਼ਲ ਦੀ ਮੰਗ ਉੱਠਦੀ ਰਹੀ ਹੈ। ਇਸ ਖੇਤਰ ਵਿੱਚ ਕਾਰੋਬਾਰ ਸੌਖ ਦੀ ਸਥਿਰੀ ਵਿੱਚ ਸੁਧਾਰ ਅਤੇ ਤਕਨੀਕੀ ਅਪਗ੍ਰੇਡ ਤੋਂ ਰੁਜ਼ਗਾਰ ਦੇ ਨਵੇਂ ਮੌਕਿਆਂ ਦੀ ਰਚਨਾ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਨਾਲ ਆਯਾਤ ਦੀ ਜ਼ਰੂਰਤ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਦੇਸ਼ ਦੇ ਸਕਲ ਘਰੇਲੂ ਉਤਪਾਦ (ਜੀਡੀਪੀ)ਵਿੱਚ ਐੱਮਐੱਸਐੱਮਈ ਖੇਤਰ ਦਾ ਯੋਗਦਾਨ 29 ਫ਼ੀਸਦੀ ਦਾ ਹੈ, ਜਦਕਿ ਦੇਸ਼ ਦੇ ਨਿਰਯਾਤ ਵਿੱਚ ਇਸ ਖੇਤਰ ਦਾ ਹਿੱਸਾ 48 ਫ਼ੀਸਦੀ ਹੈ। ਕੇਂਦਰ ਸਰਕਾਰ ਨੇ 2024 ਤੱਕ ਦੇਸ਼ ਦੀ ਅਰਥ-ਵਿਵਸਤਾ ਨੂੰ 5,000 ਅਰਬ ਡਾਲਰ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਟੀਚਾ ਰੱਖਿਆ ਹੈ। ਅਜਿਹੇ ਵਿੱਚ ਕੇਂਦਰ ਦੀ ਉਮੀਦ ਹੈ ਕਿ ਇਸ ਵਿੱਚ ਐੱਮਐੱਸਐੱਮਈ ਖੇਤਰ ਦਾ ਹਿੱਸਾ 2,000 ਅਰਬ ਡਾਲਰ ਰਹੇਗਾ।
ਨਿਤਿਨ ਗਡਕਰੀ ਦੀ ਅਗਵਾਈ ਵਾਲੇ ਐੱਮਐੱਸਐੱਮਈ ਮੰਤਰਾਲੇ ਦੀ ਪਰਿਭਾਸ਼ਾ ਵਿੱਚ ਬਦਲਾਅ ਨੂੰ ਅੰਤਿਮ ਰੂਪ ਦੇਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਖੇਤਰ ਲਈ ਇੱਕ ਵੱਡਾ ਸੁਧਾਰ ਹੋਵੇਗਾ।ਐੱਮਐੱਸਐੱਮਈ ਨੂੰ ਪਲਾਂਟਾਂ ਅਤੇ ਮਸ਼ੀਨਰੀ ਵਿੱਚ ਨਿਵੇਸ਼ ਦੀ ਬਜਾਏ ਸਲਾਨਾ ਰੁਜ਼ਗਾਰ ਦੇ ਆਧਾਰ ਉੱਤੇ ਵਰਗੀਕ੍ਰਿਤ ਕਰਨ ਨਾਲ ਕਾਰੋਬਾਰ ਸਹੂਲੀਅਤ ਦੀ ਸਥਿਤੀ ਵੀ ਬਿਹਤਰ ਹੋ ਸਕੇਗੀ।
ਹਾਲਾਂਕਿ ਐੱਮਐੱਸਐੱਮਈ ਖੇਤਰ ਨੂੰ ਸਸਤਾ ਕਰਜ਼ ਉਪਲੱਭਧ ਕਰਵਾਉਣਾ ਅੱਜ ਵੀ ਇੱਕ ਵੱਡੀ ਚੁਣੌਤੀ ਹੈ। ਕ੍ਰੈਡਿਟਵਾਚ ਦੀ ਸੰਸਥਾਪਕ ਅਤੇ ਮੁੱਖ ਕਾਰਜ਼ਕਾਰੀ ਅਧਿਕਾਰੀ (ਸੀਈਓ) ਮੇਘਨਾ ਸੂਰਿਆਕੁਮਾਰ ਨੇ ਕਿਹਾ ਕਿ ਦੇਸ਼ ਵਿੱਛ 5 ਕਰੋੜ ਲਘੂ ਅਤੇ ਮੱਧਮ ਉੱਦਮੀ ਹਨ, ਜਿੰਨ੍ਹਾਂ ਦੇ ਸਾਹਮਣੇ ਨਕਦੀ ਦਾ ਸੰਕਟ ਹੈ। ਭਰੋਸੇ ਦੀ ਘਾਟ ਅਤੇ ਗਾਰੰਟੀ ਲੀ ਕੁੱਝ ਉਪਲੱਭਧ ਨਾ ਕਰ ਸਕਣ ਕਰ ਕੇ ਇੰਨ੍ਹਾਂ ਵਿੱਚੋਂ ਸਿਰਫ਼ 15 ਫ਼ੀਸਦੀ ਦੀ ਰਸਮੀ ਕਰਜ਼ ਤੱਕ ਪਹੁੰਚ ਹੈ।
ਖ਼ਾਦੀ ਅਤੇ ਗ੍ਰਾਮ ਉਦਯੋਗ ਖੰਡ ਐੱਮਐੱਸਐੱਮਈ ਦੇ ਵਾਧੇ ਵਿੱਚ ਮੁੱਖ ਯੋਗਦਾਨ ਦੇਵੇਗਾ। ਕੇਵੀਆਈਸੀ ਦੇ ਚੇਅਰਮੈਨ ਵਿਨੈ ਕੁਮਰਾ ਸਕਸੈਨਾ ਨੇ ਭਰੋਸਾ ਪ੍ਰਗਟਾਇਆ ਕਿ ਇਹ ਖੇਤਰ 2020 ਵਿੱਚ 1 ਲੱਖ ਕੋੜ ਰੁਪਏ ਦੇ ਕਾਰੋਬਾਰ ਦੇ ਅੰਕੜੇ ਨੂੰ ਪਾਰ ਕਰ ਲਵੇਗਾ ਜਿਸ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਸਕਸੈਨਾ ਨੇ ਕਿਹਾ ਕਿ 2020 ਤੱਕ 4 ਲੱਖ ਲਾਭਾਰਥੀਆਂ ਨੂੰ ਕੇਵੀਆਈਸੀ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਰੁਜ਼ਗਾਰ ਮਿਲੇਗਾ। ਇੰਨ੍ਹਾਂ ਵਿੱਚ 20,000 ਨੂੰ ਹਨੀ ਮਿਸ਼ਨ, 1,20,000 ਨੂੰ ਘੁਮਿਆਰ ਸਸ਼ਕਤੀਕਰਨ ਪ੍ਰੋਗਰਾਮ, 75,000 ਨੂੰ ਚਮੜਾ ਕਾਰੀਗਰਾਂ ਦੇ ਸਸ਼ਕਤੀਕਰਨ ਅਤੇ 1,97.000 ਨੂੰ ਪ੍ਰਧਾਨ ਮੰਤਰੀ ਰੁਜ਼ਗਾਰ ਰਚਨਾ ਪ੍ਰੋਗਰਾਮ ਤਹਿਤ ਇਨ੍ਹਾਂ ਯੋਜਨਾਵਾਂ ਦਾ ਲਾਭ ਮਿਲੇਗਾ।