ਹਾਉਸਟਨ : ਅਮਰੀਕਾ ਦੀ ਇੱਕ ਹਫ਼ਤੇ ਦੀ ਯਾਤਰਾ ਦੇ ਪਹਿਲੇ ਹੀ ਦਿਨ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਤੇਲ ਅਤੇ ਗੈਸ ਖੇਤਰ ਦੀਆਂ ਕੰਪਨੀਆਂ ਦੇ ਮੁੱਖ ਅਧਿਕਾਰੀਆਂ (ਸੀਈਓ)ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਭਾਰਤ ਦੀ ਊਰਜਾ ਲੋੜਾਂ ਨੂੰ ਪੂਰਾ ਕਰਨ ਦੇ ਮੌਕਿਆਂ ਉੱਤੇ ਗੱਲਬਾਤ ਹੋਈ। ਇਹ ਗੋਲ ਮੇਜ਼ ਦੀ ਬੈਠਕ ਊਰਜਾ ਸੁਰੱਖਿਆ ਲਈ ਨਾਲ ਮਿਲ ਕੇ ਕੰਮ ਕਰਨ ਅਤੇ ਭਾਰਤ-ਅਮਰੀਕਾ ਵਿਚਕਾਰ ਸਾਂਝਾ ਨਿਵੇਸ਼ ਦੇ ਮੌਕਿਆਂ ਨੂੰ ਵਧਾਉਣ ਉੱਤੇ ਵੀ ਕੇਂਦਰਿਤ ਸੀ।
ਮੀਟਿੰਗ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ ਕਿ ਉਹ ਸੰਭਵ ਨਹੀਂ ਹੈ ਕਿ ਹਾਉਸਟਨ ਆਈਏ ਤੇ ਊਰਜਾ ਬਾਰੇ ਗੱਲਬਾਤ ਨਾ ਹੋਵੇ। ਊਰਜਾ ਖੇਤਰ ਦੇ ਕਈ ਦਿੱਗਜ਼ ਮੁਖੀਆਂ ਨਾਲ ਸ਼ਾਨਦਾਰ ਗੱਲਬਾਤ ਹੋਈ। ਅਸੀਂ ਊਰਜਾ ਦੇ ਖੇਤਰ ਵਿੱਚ ਮੌਕੇ ਪੈਦਾ ਕਰਨ ਦੇ ਤਰੀਕਿਆਂ ਉੱਤੇ ਚਰਚਾ ਕੀਤੀ।
ਮੋਦੀ ਦੀ ਕੀਤੀ ਅਮਰੀਕੀ ਊਰਜਾ ਕੰਪਨੀਆਂ ਦੇ ਮੁਖੀਆਂ ਨਾਲ ਮੀਟਿੰਗ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿੱਚ 17 ਵਿਸ਼ਵੀ ਊਰਜਾ ਕੰਪਨੀਆਂ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਸ਼ਾਮਲ ਸਨ। ਇੰਨ੍ਹਾਂ ਕੰਪਨੀਆਂ ਦੇ ਸਬ-ਦਫ਼ਤਰ 150 ਦੇਸ਼ਾਂ ਵਿੱਚ ਹਨ ਅਤੇ ਇੰਨ੍ਹਾਂ ਦਾ ਸਮੂਹਿਕ ਕੁੱਲ ਮੁੱਲ 1,000 ਅਰਬ ਡਾਲਰ ਹੈ।
ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਕੰਪਨੀਆਂ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਨਾਲ ਜੁੜੀਆਂ ਹਨ। ਅਮਰੀਕਾ ਦੀ ਕੁਦਰਤੀ ਗੈਸ ਕੰਪਨੀ ਟੇਲਉਰਿਅਨ ਇੰਕ ਅਤੇ ਭਾਰਤ ਦੀ ਪੈਟ੍ਰੋਨੇਟ ਐੱਲਐੱਨਜੀ ਕੰਪਨੀ ਲਿਮ.(ਪੀਐੱਲਐੱਲ) ਨੇ ਇੱਕ ਸਮਝੌਤੇ ਦੇ ਮੈਮੋਰੰਡਮ ਉੱਤੇ ਹਸਤਾਖ਼ਰ ਕੀਤੇ ਹਨ। ਇਸ ਦੇ ਅਧੀਨ ਪੀਐੱਲਐੱਲ ਅਤੇ ਉਸ ਦੀਆਂ ਸਹਾਇਕ ਇਕਾਈਆਂ ਅਮਰੀਕਾ ਤੋਂ ਸਲਾਨਾ 50 ਲੱਖ ਟਨ ਤਰਲ ਰੂਪੀ ਕੁਦਰਤੀ ਗੈਸ (ਐੱਲਐੱਨਜੀ) ਦਾ ਆਯਾਤ ਕਰਨਗੀਆਂ।
ਹੋਟਲ-ਵਾਹਨ ਉਦਯੋਗ ਨੂੰ ਜੀਐੱਸਟੀ ਵਿੱਚ ਰਾਹਤ, ਕੈਫ਼ੀਨ ਵਾਲੇ ਪਦਾਰਥ ਹੋਣਗੇ ਮਹਿੰਗੇ