ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਰਥ-ਵਿਵਸਥਾ ਨੂੰ ਮੁੜ ਲੀਹ ਉੱਤੇ ਲਿਆਉਣ, ਛੋਟੇ ਉਦਯੋਗਾਂ ਨੂੰ ਮਦਦ ਅਤੇ ਰੁਜ਼ਗਾਰ ਨੂੰ ਵਧਾਉਣ ਦੇ ਲਈ ਵਚਨਬੱਧ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਪਾਰ ਸੈਕਟਰ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦੇ ਲਈ ਤਿਆਰ ਹੈ, ਕਿਉਂਕਿ ਉਹ ਕੋਰੋਨਾ ਦਰਮਿਆਨ ਚੱਲ ਰਹੇ ਲੌਕਡਾਊਨ ਕਰ ਕੇ ਆਪਣੇ ਕੰਮ ਵਿੱਚ ਘਾਟਾ ਦੇਖ ਰਹੇ ਹਨ।
ਸ਼ਾਹ ਨੇ ਟਵੀਟ ਕੀਤਾ ਕਿ ਮੈਂ ਨਰਿੰਦਰ ਮੋਦੀ ਅਤੇ ਨਿਰਮਲਾ ਸੀਤਾਰਮਨ ਦਾ ਐੱਮਐੱਸਐੱਮਈ ਦੀ ਮਦਦ ਲਈ ਕੋਰੋਨਾ ਨਾਲ ਲੜਾਈ ਦਰਮਿਆਨ ਚੁੱਕੇ ਬੇਮਿਸਾਲ ਕਦਮਾਂ ਲਈ ਧੰਨਵਾਦ ਕਰਦਾ ਹਾਂ।
ਸ਼ਾਹ ਨੇ ਟਵੀਟ ਰਾਹੀਂ ਕਿਹਾ ਕਿ ਇਹ ਪੀਐੱਮ ਮੋਦੀ ਦੀ ਅਰਥ-ਵਿਵਸਥਾ ਦੀ ਵਾਪਸੀ ਅਤੇ ਛੋਟੇ ਉਦਯੋਗਾਂ ਦੀ ਮਦਦ ਅਤੇ ਰੁਜ਼ਗਾਰ ਨੂੰ ਵਧਾਉਣ ਦੇ ਲਈ ਵਚਨਬੱਧਤਾ ਹੈ।
ਅਮਿਤ ਸ਼ਾਹ ਨੇ ਇਹ ਟਵੀਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਛੋਟੇ ਉਦਯੋਗਾਂ ਨੂੰ 3 ਲੱਖ ਕਰੋੜ ਰੁਪਏ ਦਾ ਲੋਨ, ਬਿਨ-ਤਨਖ਼ਾਹ ਦੇ ਪੇਮੈਂਟਾਂ ਵਿੱਚ ਟੈਕਸ ਦਰ ਦੀ ਕਟੌਤੀ ਦੇ ਐਲਾਨ ਤੋਂ ਬਾਅਦ ਕੀਤੇ।
ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਕੱਲ੍ਹ ਕੋਵਿਡ-19 ਦੌਰਾਨ ਉਦਯੋਗਾਂ ਦੇ ਲਈ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ, ਸੀਤਾਰਮਨ ਨੇ ਕਿਹਾ ਕਿ ਇਸ ਵਿੱਚੋਂ 90,000 ਕਰੋੜ ਕੰਪਨੀਆਂ ਨੂੰ ਬਿਜਲੀ ਦੇਣ ਦੇ ਲਈ ਵਰਤੇ ਜਾਣਗੇ ਤਾਂ ਜੋ ਉਹ ਕੋਰੋਨਾ ਵਾਇਰਸ ਨਾਲ ਲੜ ਸਕਣ।