ਪੰਜਾਬ

punjab

ETV Bharat / business

ਮਰਸਡੀਜ਼ ਬੈਂਜ਼ ਨੇ ਨਰਾਤਿਆਂ ਅਤੇ ਦੁਸਹਿਰੇ ਮੌਕੇ ਕੀਤੀ 550 ਕਾਰਾਂ ਦੀ ਡਿਲੀਵਰੀ

ਮਰਸੀਡੀਜ਼ ਬੈਂਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਵਿੱਚੋਂ 175 ਕਾਰਾਂ ਦੀ ਸਪਲਾਈ ਸਿਰਫ ਦਿੱਲੀ-ਐਨਸੀਆਰ ਵਿੱਚ ਕੀਤੀ ਗਈ ਸੀ। ਆਉਣ ਵਾਲੇ ਦਿਨਾਂ ਵਿੱਚ ਧਨਤੇਰਸ ਅਤੇ ਦੀਵਾਲੀ ਦੇ ਦੌਰਾਨ ਮੰਗ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।

ਤਸਵੀਰ
ਤਸਵੀਰ

By

Published : Oct 26, 2020, 6:49 PM IST

ਨਵੀਂ ਦਿੱਲੀ: ਜਰਮਨੀ ਸਥਿਤ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਨੇ ਨਵਰਾਤਰੀ ਅਤੇ ਦੁਸਹਿਰੇ ਮੌਕੇ 550 ਕਾਰਾਂ ਦੀ ਸਪੁਰਦਗੀ ਕੀਤੀ। ਇਹ ਵਿਕਰੀ ਤਿਉਹਾਰਾਂ ਦੇ ਮੌਸਮ ਦੌਰਾਨ ਮਜ਼ਬੂਤ ​​ਮੰਗ ਨੂੰ ਦਰਸਾਉਂਦੀ ਹੈ। ਕੰਪਨੀ ਨੇ ਮੁੰਬਈ, ਗੁਜਰਾਤ, ਦਿੱਲੀ-ਐਨਸੀਆਰ ਅਤੇ ਹੋਰ ਉੱਤਰ ਭਾਰਤ ਦੇ ਬਾਜ਼ਾਰਾਂ ਵਿੱਚ ਇਸ ਦੀ ਸਪਲਾਈ ਕੀਤੀ ਹੈ।

ਮਰਸੀਡੀਜ਼ ਬੈਂਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਵਿੱਚੋਂ 175 ਕਾਰਾਂ ਦੀ ਸਪਲਾਈ ਸਿਰਫ ਦਿੱਲੀ-ਐਨਸੀਆਰ ਵਿੱਚ ਕੀਤੀ ਗਈ ਸੀ। ਆਉਣ ਵਾਲੇ ਦਿਨਾਂ ਵਿੱਚ ਧਨਤੇਰਸ ਅਤੇ ਦੀਵਾਲੀ ਦੇ ਮੌਕੇ ਮੰਗ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।

ਇਸ ਬਾਰੇ, ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਮਾਰਟਿਨ ਸ਼ਵੈਂਕ ਨੇ ਕਿਹਾ, 'ਇਹ ਸਾਲ ਤਿਉਹਾਰਾਂ ਦੇ ਸੀਜ਼ਨ ਵਿੱਚ ਸ਼ੁਰੂਆਤ ਚੰਗੀ ਰਹੀ ਹੈ। ਅਸੀਂ ਗਾਹਕਾਂ ਤੋਂ ਸਕਾਰਾਤਮਕ ਖ਼ਰੀਦ ਭਾਵਨਾ ਨੂੰ ਵੇਖ ਕੇ ਖੁਸ਼ ਹੋਏ ਹਾਂ।'

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਕਾਰਾਂ ਦੀ ਡਿਲੀਵਰੀ ਨੇ ਸਾਨੂੰ ਤਿਉਹਾਰਾਂ ਉੱਤੇ ਚੰਗੀ ਵਿਕਰੀ ਹੋਣ ਦਾ ਭਰੋਸਾ ਦਿੱਤਾ ਹੈ।

ABOUT THE AUTHOR

...view details