ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਮਾਇਕਰੋਸਾਫ਼ਟ ਰਿਸਰਚ ਇੰਡੀਆ ਦੇ ਨਾਲ ਮਿਲ ਕੇ ਡਰਾਈਵਿੰਗ ਲਾਇਸੈਂਸਾਂ ਦੀਆਂ ਅਰਜੀਆਂ ਦੇ ਪ੍ਰੀਖਣ ਦੇ ਲਈ ਸਮਾਰਟ ਫ਼ੋਨ ਆਧਾਰਿਤ ਤਕਨੀਕ ਵਿਕਸਿਤ ਕੀਤੀ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਤਕਨੀਕ 'ਐੱਚਏਐੱਮਐੱਸ' (ਹਾਰਨੇਸਿੰਗ ਆਟੋਮੋਬਾਈਲ ਫ਼ਾਰ ਸੇਫ਼ਟੀ) ਨੂੰ ਉੱਤਰਾਖੰਡ ਸਰਕਾਰ ਦੇ ਵਾਹਨ ਵਿਭਾਗ ਦੇ ਸਹਿਯੋਗ ਨਾਲ ਸਵੈ-ਚਾਲਿਤ ਡਰਾਈਵਿੰਗ ਜਾਂਚ ਕੇਂਦਰ (ਏਡੀਟੀਸੀ) ਦੇਹਰਾਦੂਨ ਵਿੱਚ ਲਗਾਇਆ ਗਿਆ ਹੈ।