ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਬਹੁ-ਉਦੇਸ਼ੀ ਵਾਹਨ ਈਕੋ ਵੈਨ ਦਾ ਭਾਰਤ ਪੜਾਅ (ਬੀਐੱਸ)-6 ਮਾਨਕਾਂ ਵਾਲਾ ਮਾਡਲ ਪੇਸ਼ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ।
ਦਿੱਲੀ ਵਿੱਚ ਸ਼ੋਅਰੂਮ ਉੱਤੇ ਇਸ ਦੀ ਕੀਮਤ 3.8 ਲੱਖ-6.84 ਲੱਖ ਰੁਪਏ ਦੇ ਵਿਚਕਾਰ ਹੋਵੇਗੀ। ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਇਸ ਦੀ ਕੀਮਤ 3.9 ਲੱਖ ਰੁਪਏ ਤੋਂ ਲੈ ਕੇ 6.94 ਲੱਖ ਰੁਪਏ ਦੇ ਵਿਚਕਾਰ ਹੋਵੇਗੀ।
ਮਾਰੂਤੀ ਸੁਜ਼ੂਕੀ ਦੇ ਕਾਰਜ਼ਾਕਾਰੀ ਨਿਰਦੇਸ਼ਕ (ਮਾਰਕਿਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀਐੱਸ-6 ਮਾਨਕ ਵਾਲੀ ਈਕੋ ਨਾਲ ਸਾਫ਼ ਵਾਤਾਵਰਣ ਨੂੰ ਲੈ ਕੇ ਸਾਡੀ ਭਰੋਸਾ ਹੋਰ ਮਜ਼ਬੂਤ ਹੋਵੇਗਾ।