ਪੰਜਾਬ

punjab

ETV Bharat / business

ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ਨੂੰ ਲੈ ਕੇ ਦੱਸੀਆਂ ਸੂਬੇ ਦੀਆਂ ਉਮੀਦਾਂ

ਦੇਸ਼ ਦੇ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿੱਚ ਆਮ ਬਜਟ 2019 ਪੇਸ਼ ਕੀਤਾ ਜਾਵੇਗਾ। ਜਿਸ ਨੂੰ ਲੈ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਪ੍ਰਤੀਕਰਮ ਦਿੱਤਾ।

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ

By

Published : Jul 5, 2019, 7:48 AM IST

ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਮ ਬਜਟ 2019 ਨੂੰ ਲੈ ਆਪਣਾ ਪ੍ਰਤੀਕਰਮ ਦਿੱਤਾ ਹੈ। ਬਾਦਲ ਨੇ ਉਮੀਦ ਜਤਾਈ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਮਿੰਨੀ ਇੰਡਸਟਰੀ ਲਈ ਖ਼ਾਸ ਤਜਵੀਜ਼ ਰੱਖੇ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਬਚਾਇਆ ਜਾ ਸਕੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੀ ਮਾਲੀ ਹਾਲਤ ਬੇਹਦ ਖ਼ਰਾਬ ਹੈ ਪੰਜਾਬ ਦੀ ਕਿਸਾਨੀ ਦੀ ਹਾਲਤ ਵੀ ਤਰਸਯੋਗ ਹੈ, ਜਿਸ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਇਸ ਬਜਟ ਵਿੱਚ ਖ਼ਾਸ ਤਜਵੀਜ਼ ਦੀ ਲੋੜ ਹੈ।

ਵੇਖੋ ਵੀਡੀਓ।

ਬਾਦਲ ਨੇ ਕਿਹਾ ਕਿ ਇਸ ਬਜਟ ਵਿੱਚ ਮਿੰਨੀ ਇੰਡਸਟਰੀ ਲਈ ਵੀ ਖ਼ਾਸ ਤਜਵੀਜ਼ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੇਰੁਜ਼ਗਾਰੀ ਦੀ ਮੁਸ਼ਕਲ ਦਾ ਹੱਲ ਕੱਢਣ ਲਈ ਕਿਸਾਨ ਅਤੇ ਛੋਟੇ ਸਨਅਤਾਂ ਨੂੰ ਬਚਾਉਣਾਂ ਪਵੇਗਾ। ਜਵਾਨਾਂ 'ਤੇ ਬੋਲਦਿਆਂ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਆਧੁਨਿਕ ਹਥਿਆਰਾਂ ਅਤੇ ਤਕਨੀਕ ਦੀ ਜ਼ਰੁਰਤ ਹੈ ਜਿਸ ਲਈ ਵੀ ਖ਼ਾਸ ਤਜਵੀਜ਼ ਦੀ ਲੋੜ ਹੈ।

ABOUT THE AUTHOR

...view details