ਲੁਧਿਆਣਾ : ਇੰਡੀਅਨ ਟੈਕਸਟਾਈਲ ਅਸੈਸਰੀਜ਼ ਅਤੇ ਮਸ਼ੀਨਰੀ ਉਤਪਾਦਨ ਐਸੋਸੀਏਸ਼ਨ ਨੇ ਲੁਧਿਆਣਾ ਦੇ ਚਿੰਤਾਜਨਕ ਹਾਲਾਤਾਂ ਨੂੰ ਲੈ ਕੇ ਇੱਕ ਅਹਿਮ ਬੈਠਕ ਕੀਤੀ।
ਤੁਹਾਨੂੰ ਦੱਸ ਦਈਏ ਕਿ ਇਸ ਬੈਠਕ ਵਿੱਚ ਫਿੱਕੀ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਸ ਬੈਠਕ ਦੌਰਾਨ ਪ੍ਰੋਡਕਟ ਕਮ ਕੈਟਾਲਾਗ ਸ਼ੋਅ ਦਾ ਪ੍ਰਬੰਧ ਕਰਨ ਦਾ ਵੀ ਐਲਾਨ ਕੀਤਾ ਗਿਆ।
ਇਸ ਦੌਰਾਨ ਲੁਧਿਆਣਾ ਇੰਡਸਟਰੀ ਦੇ ਮਸ਼ਹੂਰ ਸਨਅੱਤਕਾਰਾਂ ਨੇ ਈਟੀਵੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਲੁਧਿਆਣਾ ਇੰਡਸਟਰੀ ਕਾਫ਼ੀ ਢਿੱਲੀ ਚੱਲ ਰਹੀ ਹੈ ਅਤੇ ਇੰਡਸਟਰੀ ਦੇ ਹਾਲਾਤ ਕਾਫ਼ੀ ਚਿੰਤਾਜਨਕ ਹਨ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਟਰਾਟ ਅੱਪ ਇੰਡੀਆ, ਮੇਕ ਇੰਨ ਇੰਡੀਆ ਵਰਗੇ ਸਾਰੇ ਪ੍ਰੋਜੈਕਟਾਂ ਨੇ ਦੇਸ਼ ਦੀ ਇੰਡਸਟਰੀ ਦਾ ਬੁਰਾ ਹਾਲ ਕਰ ਦਿੱਤਾ ਹੈ। ਇੰਨ੍ਹਾਂ ਕਰ ਕੇ ਸਗੋਂ ਵਿਦੇਸ਼ੀ ਕੰਪਨੀਆਂ ਨੇ ਦੇਸ਼ ਵਿੱਚ ਹੋਂਦ ਬਣਾ ਲਈ ਹੈ ਅਤੇ ਘਰੇਲੂ ਕੰਪਨੀਆਂ ਦਾ ਬੁਰਾ ਹਾਲ ਹੋ ਗਿਆ ਹੈ।
ਮਨਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਉਤਪਾਦਨ ਇੰਡਸਟਰੀ ਲੁਧਿਆਣੇ ਵਿੱਚ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਇੰਡਸਟਰੀ ਬੰਦ ਹੁੰਦੀ ਜਾ ਰਹੀ ਹੈ ਅਤੇ ਵੱਡੀ ਤਦਾਦ 'ਚ ਲੋਕ ਬੇਰੁਜ਼ਗਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਜਿਥੇ ਬੀਤੇ ਸਾਲਾਂ ਪ੍ਰਦਰਸ਼ਨੀ ਵਿੱਚ ਉਤਪਾਦਨ ਦੀ ਤਾਦਾਦ 80 ਫ਼ੀਸਦੀ ਹੁੰਦੀ ਸੀ ਉਹ ਹੁਣ ਘੱਟ ਕੇ 20 ਫ਼ੀਸਦੀ ਹੀ ਰਹਿ ਗਈ ਹੈ।
ਮੋਬਾਈਲ ਨੰਬਰ 11 ਅੰਕਾਂ ਦਾ ਕਰਨ ਬਾਰੇ TRAI ਨੇ ਮੰਗੇ ਸੁਝਾਅ