ਪੰਜਾਬ

punjab

ETV Bharat / business

ਲੁਧਿਆਣਾ ਦੇ ਸਨਅਤਕਾਰਾਂ ਨੂੰ 2019 ਦੇ ਬਜਟ ਤੋਂ ਖ਼ਾਸ ਉਮੀਦਾਂ - budget 2019

ਸ਼ੁੱਕਰਵਾਰ ਨੂੰ ਦੇਸ਼ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ ਅਤੇ ਸਨਅਤਕਾਰਾਂ ਨੂੰ ਇਸ ਬਜਟ ਤੋਂ ਕਾਫ਼ੀ ਉਮੀਦਾਂ ਹਨ।

ਡਿਜ਼ਾਇਨ ਫ਼ੋਟੋ।

By

Published : Jul 5, 2019, 10:21 AM IST

ਲੁਧਿਆਣਾ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨਗੇ। ਲੁਧਿਆਣਾ ਦੇ ਵੱਡੇ ਸਨਅਤਕਾਰਾਂ ਨੂੰ ਇਸ ਬਜਟ ਤੋਂ ਖ਼ਾਸ ਉਮੀਦਾਂ ਹਨ। ਸਨਅਤਕਾਰਾਂ ਦਾ ਕਹਿਣਾ ਹੈ ਕਿ ਬਜਟ 'ਚ ਸਰਕਾਰ ਨੂੰ ਇੰਡਸਟਰੀ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਦਰਾਮਦ ਡਿਊਟੀ ਵਧਾਉਣੀ ਚਾਹੀਦੀ ਹੈ ਜਦ ਕਿ ਬਰਾਮਦ ਡਿਊਟੀ ਘਟਾਉਣ ਦੀ ਜ਼ਰੂਰਤ ਹੈ।

ਵੀਡੀਓ

ਨੋਵਾ ਸਾਈਕਲ ਇੰਡਸਟਰੀ ਦੇ ਮਾਲਿਕ ਹਰਮਹਿੰਦਰ ਸਿੰਘ ਪਾਹਵਾ ਨੇ ਕਿਹਾ ਕਿ ਜੀਐੱਸਟੀ ਨੂੰ ਸੌਖਾ ਕਰਨਾ ਚਾਹੀਦਾ ਹੈ, ਇੱਕ ਦੇਸ਼ ਇੱਕ ਟੈਕਸ ਸਲੈਬ ਬਣਾਉਣ ਦੀ ਲੋੜ ਹੈ। ਜੋ ਕਾਰਪੋਰੇਟ ਟੈਕਸ ਹੁਣ ਕੰਪਨੀ ਨੂੰ ਮਿਲਦਾ ਹੈ ਉਹ ਹਿੱਸੇਦਾਰੀ ਨੂੰ ਵੀ ਮਿਲਣਾ ਚਾਹੀਦਾ ਹੈ।

ਭੋਗਲ ਪਾਰਟਸ ਇੰਡਸਟਰੀ ਦੇ ਮਾਲਿਕ ਨੇ ਕਿਹਾ ਕਿ ਬਜਟ 'ਚ ਸਨਅਤਕਾਰਾਂ ਨੂੰ ਤਵੱਜੋਂ ਦੇਣੀ ਚਾਹੀਦੀ ਹੈ। ਜਿੰਨਾ ਦੇਸ਼ ਦਾ ਸਨਅਤਕਾਰ ਮਜ਼ਬੂਤ ਹੋਵੇਗਾ ਉੰਨਾ ਹੀ ਦੇਸ਼ ਵੀ ਮਜ਼ਬੂਤ ਹੋਵੇਗਾ ਅਤੇ ਜੀਡੀਪੀ ਵਧੇਗੀ।

ਇਸ ਬਜਟ ਤੋਂ ਲੁਧਿਆਣਾ ਦੇ ਸਨਅਤਕਾਰਾਂ ਨੂੰ ਖ਼ਾਸੀਆਂ ਉਮੀਦਾਂ ਹਨ। ਕਿਹਾ ਜਾ ਰਿਹਾ ਹੈ ਕਿ ਉਹ ਇੱਕ ਚੰਗੇ ਅਰਥ ਸ਼ਾਸਤਰੀ ਹਨ ਇਸ ਕਰਕੇ 2019 ਦੇ ਬਜਟ ਤੋਂ ਸਨਅਤਕਾਰਾਂ ਨੂੰ ਖ਼ਾਸ ਉਮੀਦਾਂ ਹਨ।

ABOUT THE AUTHOR

...view details