ਨਵੀਂ ਦਿੱਲੀ: ਰਸੋਈ ਦਾ ਬਜਟ ਅੱਜ ਵਧਣ ਵਾਲਾ ਹੈ, ਕਿਉਂਕਿ ਬਿਨ੍ਹਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੇ ਰੇਟ ਵਿੱਚ ਵਾਧਾ ਹੋਇਆ ਹੈ। ਬਿਨ੍ਹਾਂ ਸਬਸਿਡੀ ਵਾਲੇ ਰਸੋਈ ਸਿਲੰਡਰ ਵਿੱਚ ਅੱਜ ਤਕਰੀਬਨ 150 ਰੁਪਏ ਦਾ ਵਾਧਾ ਹੋਇਆ ਹੈ। ਜੇਕਰ ਦੇਸ਼ ਦੇ ਮਹਾਨਗਰ ਦੀ ਗੱਲ ਕਰੀਏ ਤਾਂ ਇੰਡੀਅਨ ਆਇਲ ਦੀ ਵੈੱਬਸਾਈਟ ਦੇ ਮੁਤਾਬਕ, ਦਿੱਲੀ ਵਿੱਚ 14 ਕਿਲੋ ਦੇ ਇੰਡੇਨ ਗੈਸ ਸਿਲੰਡਰ ਦੀ ਕੀਮਤ 144.50 ਰੁਪਏ ਤੋਂ 858.50 ਰੁਪਏ ਵੱਧ ਗਈ ਹੈ।
ਹੋਰ ਪੜ੍ਹੋਂ: ਬੇਰੁਜ਼ਗਾਰੀ ਵੱਧਣ, ਖ਼ਪਤ ਘੱਟਣ ਨਾਲ ਦੇਸ਼ ਦੇ ਸਾਹਮਣੇ ਵੱਧ ਰਿਹੈ ਅਰਥ ਸੰਕਟ : ਚਿਦੰਬਰਮ
ਕੋਲਕਾਤਾ ਵਿੱਚ ਇਸ ਦੀ ਕੀਮਤ ਵਿੱਚ 149 ਰੁਪਏ ਦੀ ਤੇਜ਼ੀ ਆਈ ਹੈ, ਜਿਸ ਤੋਂ ਇਹ 896 ਰੁਪਏ ਹੋ ਗਿਆ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇਹ ਐਲਪੀਜੀ ਗੈਲ ਸਿਲੰਡਰ ਹੁਣ 145 ਰੁਪਏ ਦੀ ਤੇਜ਼ੀ ਨਾਲ 829.50 ਰੁਪਏ ਵਿੱਚ ਮਿਲੇਗਾ। ਇਸ ਦੇ ਨਾਲ ਹੀ ਚੇਨਈ ਵਿੱਚ ਬਿਨ੍ਹਾਂ ਸਬਸਿਡੀ ਵਾਲਾ ਐਲਪੀਜੀ ਗੈਸ ਸਿਲੰਡਰ ਦੇ ਲਈ 147 ਰੁਪਏ ਜ਼ਿਆਦਾ ਦੇਣੇ ਹੋਣਗੇ ਤੇ ਹੁਣ ਇਸ ਦਾ ਰੇਟ 881 ਰੁਪਏ ਹੋ ਗਿਆ ਹੈ।
ਬਿਨ੍ਹਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 1 ਜਨਵਰੀ 2020 ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ ਸੀ। ਫੀਯੂਲ ਰਿਟੇਲਰਸ ਹਰ ਮਹੀਨੇ ਐਲਪੀਜੀ ਸਿਲੰਡਰ ਦੀ ਕੀਮਤ ਤੈਅ ਕਰਦੇ ਹਨ। ਜ਼ਿਕਰਯੋਗ ਹੈ ਕਿ ਆਇਲ ਦੇਸ਼ ਵਿੱਚ ਪ੍ਰਤੀ ਦਿਨ 30 ਲੱਖ ਇੰਡੇਨ ਗੈਸ ਸਿਲੰਡਰ ਦੀ ਸਪਲਾਈ ਕਰਦਾ ਹੈ।