ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਕੀਤੇ ਗਏ ਦੇਸ਼-ਵਿਆਪੀ ਲੌਕਡਾਊਨ ਦੀ ਮਿਆਦ 15 ਅਪ੍ਰੈਲ ਤੋਂ ਵਧਾ ਕੇ 3 ਮਈ ਤੱਕ ਕੀਤੇ ਜਾਣ ਕਾਰਨ ਭਾਰਤੀ ਰੇਲ ਨੂੰ ਲਗਭਗ 660 ਕਰੋੜ ਰੁਪਏ ਦਾ ਘਾਟਾ ਹੋਵੇਗਾ, ਕਿਉਂਕਿ ਰੇਲਵੇ ਨੂੰ ਇਸ ਦੌਰਾਨ ਯਾਤਰਾ ਦੇ ਲਈ ਬੁੱਕ ਕੀਤੇ 39 ਲੱਖ ਟਿਕਟਾਂ ਰੱਦ ਕਰਨੀਆਂ ਪੈਣਗੀਆਂ।
ਰੇਲਵੇ ਨੇ 15 ਅਪ੍ਰੈਲ ਤੋਂ ਯਾਤਰਾ ਦੇ ਲਈ ਬੁਕਿੰਗ ਦੀ ਵਿਵਸਥਾ ਬੰਦ ਨਹੀਂ ਕੀਤੀ ਸੀ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦੀ ਮਿਆਦ ਵਧਾ ਕੇ 3 ਮਈ ਤੱਕ ਕਰ ਦਿੱਤੀ ਸੀ।
ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਗਭਗ 660 ਕਰੋੜ ਰੁਪਏ ਵਾਪਸ ਕੀਤੇ ਜਾਣਗੇ। 15 ਅਪ੍ਰੈਲ ਤੋਂ 3 ਮਈ ਦਰਮਿਆਨ 39 ਲੱਖ ਲੋਕਾਂ ਨੇ ਬੁਕਿੰਗ ਕੀਤੀ ਹੋਈ ਸੀ।