ਨਵੀਂ ਦਿੱਲੀ : ਵੱਖ-ਵੱਖ ਸਮੂਹਾਂ-ਸਮਾਜਿਕ, ਆਮਦਨ, ਉਮਰ, ਸਿੱਖਿਆ, ਧਰਮ ਅਤੇ ਲਿੰਗ ਦੇ 62.5 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਰਾਸ਼ਨ/ਦਵਾਈ ਆਦਿ ਜਾਂ ਇੰਨੀਆਂ ਜ਼ਰੂਰੀ ਚੀਜ਼ਾਂ ਦੇ ਲਈ ਪੈਸੇ 3 ਹਫ਼ਤਿਆਂ ਤੋਂ ਘੱਟ ਸਮੇਂ ਦੇ ਲਈ ਹੀ ਹਨ। ਆਈਏਐੱਨਐੱਸ ਸੀ-ਵੋਟਰ ਕੋਵਿਡ ਟ੍ਰੈਕਰ ਇੰਡੈਕਸ ਆਫ਼ ਪੈਨਿਕ ਸਰਵੇ ਵਿੱਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ।
ਕੁੱਲ 37.5 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ 3 ਹਫ਼ਤਿਆਂ ਤੋਂ ਜ਼ਿਆਦਾ ਸਮੇਂ ਦੇ ਲਈ ਜ਼ਰੂਰੀ ਚੀਜ਼ਾਂ ਦੇ ਲਈ ਤਿਆਰ ਹਨ। ਇਹ ਅੰਕੜਾ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਦੇਸ਼ ਕੋਵਿਡ-19 ਮਹਾਂਮਾਰੀ ਦੇ ਨਾਲ ਲੜਣ ਦੇ ਲਈ 21 ਦਿਨਾਂ ਦੇ ਲੌਕਡਾਊਨ ਦੇ ਅੰਤ ਦੇ ਨੇੜੇ ਜਾ ਰਿਹਾ ਹੈ ਅਤੇ ਸੂਬਾ ਸਰਕਾਰਾਂ ਦੇ ਵਿਚਕਾਰ 2 ਹੋਰ ਹਫ਼ਤਿਆਂ ਦੇ ਲਈ ਲੌਕਡਾਊਨ ਦਾ ਵਿਸਥਾਰ ਕਰਨ ਦੇ ਲਈ ਇੱਕ ਆਮ ਸਹਿਮਤੀ ਬਣ ਰਹੀ ਹੈ।