ਪੰਜਾਬ

punjab

ETV Bharat / business

ਬਜਟ 2019: ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਦੇਸ਼ ਦਾ ਬਹੀਖਾਤਾ, ਜਾਣੋ ਇਹ ਵੱਡੇ ਐਲਾਨ - budget

ਬਜਟ 2019

By

Published : Jul 5, 2019, 8:56 AM IST

Updated : Jul 5, 2019, 4:03 PM IST

2019-07-05 15:08:12

ਅਖੀਰ 'ਚ ਵਿੱਤ ਮੰਤਰੀ ਨੇ ਕਿਹਾ ਕਿ ਆਮ ਨਾਗਰਿਕਾਂ ਨੇ ਬਹੁਤ ਸਾਰੇ ਪ੍ਰਸਤਾਵ ਸਾਡੇ ਸਾਹਮਣੇ ਰੱਖੇ, ਜਿਸਦੇ ਆਧਾਰ 'ਤੇ ਇਹ ਬਜਟ ਤਿਆਰ ਕੀਤਾ ਗਿਆ ਹੈ।

2019-07-05 13:27:09

ਇਨਕਮ ਟੈਕਸ ਆਧਾਰ ਨਾਲ ਵੀ ਭਰਿਆ ਜਾ ਸਕੇਗਾ
ਪੈਨ ਕਾਰਡ ਨਹੀਂ ਹੈ ਤਾਂ ਆਧਾਰ ਕਾਰਡ ਦੇ ਨੰਬਰ ਨਾਲ ਇਨਕਮ ਟੈਕਸ ਭਰੇ ਜਾ ਸਕਣਗੇ। 
 

2019-07-05 13:23:22

ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਸੋਨੇ ਤੇ ਵੱਧੀ ਕਸਟਮ ਡਿਊਟੀ 
ਸਰਕਾਰ ਨੇ ਬਜਟ 'ਚ ਆਮ ਜਨਤਾ ਨੂੰ ਰਾਹਤ ਦੇਣ ਦੇ ਨਾਲ ਝਟਕਾ ਵੀ ਦਿਤਾ ਹੈ। ਪੈਟਰੋਲ-ਡੀਜ਼ਲ 'ਤੇ ਇੱਕ ਰੁਪਿਆ ਦੀ ਐਕਸਾਈਜ਼ ਡਿਊਟੀ ਵਧਾਈ ਗਈ ਹੈ। ਕੁਝ ਇਲੈਕਟ੍ਰਿਕ ਵਾਹਨਾਂ 'ਤੇ ਕਸਟਮ ਡਿਊਟੀ ਹਟਾਈ ਗਈ। ਸੋਨਾ ਅਤੇ ਬਾਕੀ ਮਹਿੰਗੇ ਧਾਤੂਆਂ ਉੱਤੇ ਕਸਟਮ ਡਿਊਟੀ 10 ਫ਼ੀਸਦ ਤੋਂ ਵਧਾ ਕੇ 10.05 ਫ਼ੀਸਦ ਕੀਤੀ ਗਈ ਹੈ।

2019-07-05 13:20:10

ਕੰਪਨੀਆਂ ਨੂੰ ਮਿਲੀ ਛੋਟ
ਨਿਰਮਲਾ ਸੀਤਾਰਮਨ ਨੇ ਕੰਪਨੀਆਂ ਨੂੰ ਲੈ ਕੇ ਵਡਾ ਐਲਾਨ ਕੀਤਾ ਹੈ। 250 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ 25 ਫੀਸਦ ਟੈਕਸ ਅਦਾ ਕਰਨ ਦੇ ਦਾਇਰੇ ਵਿੱਚ ਸ਼ਾਮਲ ਸਨ ਜਿਸ ਨੂੰ ਹੁਣ ਵਧਾ ਕੇ 400 ਕਰੋੜ ਕਰ ਦਿੱਤਾ ਗਿਆ ਹੈ। 
 

2019-07-05 13:13:36

ਕਮਾਈ ਦੇ ਹਿਸਾਬ ਨਾਲ ਭਰਨਾ ਪਵੇਗਾ ਟੈਕਸ
ਪੰਜ ਲੱਖ ਤੋਂ ਘੱਟ ਸਾਲਾਨਾ ਆਮਦਨੀ 'ਤੇ ਕੋਈ ਟੈਕਸ ਨਹੀਂ ਹੋਵੇਗਾ। 5 ਕਰੋੜ ਤੋਂ ਉੱਪਰ ਟੈਕਸੇਬਲ ਆਮਦਨ 'ਤੇ 7 ਫ਼ੀਸਦੀ ਵਾਧੂ ਕਰ, 2 ਤੋਂ 5 ਕਰੋੜ ਦੀ ਆਮਦਨ 'ਤੇ 3 ਫ਼ੀਸਦੀ ਵਾਧੂ ਕਰ ਲਗੇਗਾ। 
 

2019-07-05 13:09:26

ਸਸਤਾ ਘਰ ਖਰੀਦਣ ਵਾਲਿਆਂ ਨੂੰ ਟੈਕਸ ਤੋਂ ਛੋਟ
ਮੋਦੀ ਸਰਕਾਰ ਨੇ ਮੱਧ ਵਰਗ ਲਈ ਇਕ ਵੱਡੀ ਘੋਸ਼ਣਾ ਕੀਤੀ ਹੈ। ਸਸਤਾ ਘਰ ਖਰੀਦਣ ਵਾਲਿਆਂ ਨੂੰ ਟੈਕਸ ਤੋਂ ਛੋਟ ਮਿਲੇਗੀ। 45 ਲੱਖ ਰੁਪਏ ਦੇ ਮਕਾਨ ਦੀ ਖਰੀਦ ਲਈ 1.5 ਲੱਖ ਰੁਪਏ ਦੀ ਛੋਟ ਦਿੱਤੀ ਜਾਵੇਗੀ। ਹਾਊਸਿੰਗ ਲੋਨ ਦੇ ਵਿਆਜ 'ਤੇ 3.5 ਲੱਖ ਟੈਕਸ ਛੂਟ ਮਿਲੇਗੀ।  
 

2019-07-05 12:59:43

ਸਰਕਾਰ ਵਿਦੇਸ਼ ਨੀਤੀ 'ਤੇ ਦੇ ਰਹੀ ਜ਼ੋਰ 
ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਕਿ ਸਾਡੀ ਸਰਕਾਰ ਵਿਦੇਸ਼ ਨੀਤੀ 'ਤੇ ਜ਼ੋਰ ਦੇ ਰਹੀ ਹੈ। ਇਸ ਲਈ ਸਰਕਾਰ ਉਨ੍ਹਾਂ ਦੇਸ਼ਾਂ 'ਚ ਸਫ਼ਾਰਤਖ਼ਾਨੇ ਖੋਲ੍ਹਣ 'ਤੇ ਜ਼ੋਰ ਦੇ ਰਹੀ ਜਿੱਥੇ ਸਫ਼ਾਰਤਖ਼ਾਨੇ ਨਹੀਂ ਹਨ। ਸਰਕਾਰ ਵਿੱਤੀ ਸਾਲ 2019-20 'ਚ ਚਾਰ ਹੋ ਨਵੇਂ ਸਫ਼ਾਰਤਖਾਨੇ ਖੋਲ੍ਹਣਾਂ ਚਾਹੁੰਦੀ ਹੈ। ਸਰਕਾਰ ਦਾ ਟੀਚਾ ਮੁੱਢਲੀਆਂ ਸਹੂਲਤਾਂ 'ਚ ਅਗਲੇ ਪੰਜ ਸਾਲਾਂ 'ਚ 100 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਹੈ।

2019-07-05 12:59:25

ਨਵੇਂ ਸਿੱਕਿਆਂ ਦੀ ਸੀਰੀਜ਼ ਲਿਆਵੇਗੀ ਸਰਕਾਰ 
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਵਿਨਿਵੇਸ਼ ਨੀਤੀ ਦੇ ਰਾਹੀ 1 ਲੱਖ ਕਰੋੜ ਰੁਪਏ ਜੋੜੇ ਜਾਣਗੇ। ਇਸ ਦੇ ਨਾਲ ਸਰਕਾਰ ਨੇ ਇੱਕ ਤੋਂ 20 ਰੁਪਏ ਦੇ ਸਿੱਕਿਆਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ਨੂੰ ਜਲਦ ਹੀ ਲੋਕਾਂ ਦੇ ਲਈ ਜਾਰੀ ਕਰ ਦਿਤਾ ਜਾਵੇਗਾ। 
 

2019-07-05 12:45:25

NRI ਦੇ ਲਈ ਸਰਕਾਰ ਦਾ ਵਡਾ ਐਲਾਨ 
ਨਿਰਮਲਾ ਸੀਤਾਰਮਨ ਨੇ ਵਿਦੇਸ਼ ਵਿਚ ਰਹਿਣ ਵਾਲੇ ਭਾਰਤੀਆਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ  ਐਨਆਰਆਈ ਨੂੰ ਭਾਰਤ ਆਉਂਦੇ ਸਮੇਂ ਆਧਾਰ ਕਾਰਡ ਜਾਰੀ ਕਰਨ ਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ 180 ਦਿਨਾਂ ਲਈ ਭਾਰਤ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। 
 

2019-07-05 12:23:30

ਸਿੱਖਿਆ

ਸਿੱਖਿਆ ਲਈ 400 ਕਰੋੜ ਰੁਪਏ ਹੋਣਗੇ ਖ਼ਰਚ 
ਵਿੱਤ ਮੰਤਰੀ ਮੁਤਾਬਕ ਸਿੱਖਿਆ ਨਿਤੀ 'ਤੇ ਰਿਸਰਚ ਸੈਂਟਰ ਬਣਾਇਆ ਜਾਵੇਗਾ। ਰਾਸ਼ਟਰੀ ਖੋਜ ਸੰਸਥਾ ਬਣਾਉਣ ਦਾ ਐਲਾਨ ਕੀਤਾ। ਸਰਕਾਰ ਉੱਚ ਪੱਧਰੀ ਸਿੱਖਿਆ ਲਈ 400 ਕਰੋੜ ਰੁਪਏ ਖ਼ਰਚ ਕਰੇਗੀ।  

2019-07-05 12:22:56

ਮਹਿਲਾਵਾਂ

ਮਹਿਲਾਵਾਂ ਦੇ ਲਈ ਵਡਾ ਐਲਾਨ
ਵਿੱਤ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੇ ਵਿਕਾਸ ਤੋਂ ਬਿਨਾ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਸੀਤਾਰਮਨ ਨੇ ਐਲਾਨ ਕੀਤਾ ਕਿ ਜਨਧੰਨ ਖਾਤੇ ਵਾਲੀ ਮਹਿਲਾਵਾਂ ਨੂੰ 5000 ਰੁਪਏ ਓਵਰਡ੍ਰਾਫਟ ਦੀ ਸਹੂਲਤ ਦਿੱਤੀ ਜਾਵੇਗੀ। ਮੁਦਰਾ ਯੋਜਨਾ 'ਚ ਅੋਰਤਾਂ ਲਈ ਇੱਕ ਲੱਖ ਰੂਪਏ ਦੇ ਲੋਨ ਦੀ ਸੁਵਿਧਾ ਹੋਵੇਗੀ।

2019-07-05 12:09:41

ਦੇਸ਼ 'ਚ ਰੋਜਾਨਾ ਹੋ ਰਿਹਾ ਸੜਕਾਂ ਦਾ ਨਿਰਮਾਣ 
ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ 130 ਤੋਂ 135 ਕਿੱਲੋਮੀਟਰ ਤੱਕ ਸੜਕਾਂ ਦਾ ਨਿਰਮਾਣ ਹਰ ਦਿਨ ਹੋ ਰਿਹਾ ਹੈ। ਅਗਲੇ ਪੰਜ ਸਾਲਾਂ ਵਿੱਚ ਸਵਾ ਲੱਖ ਕਿੱਲੋਮੀਟਰ ਸੜਕ ਦਾ ਨਿਰਮਾਣ ਹੋਵੇਗਾ। ਇਸਦੇ ਲਈ 80,250 ਕਰੋੜ ਰੁਪਏ ਰੱਖੇ ਗਏ ਹਨ।
 

2019-07-05 12:05:22

ਹਰ ਘਰ ਨਲ 'ਤੇਂ ਜਲ 
ਦੇਸ਼ ਦੇ ਕੁਝ ਸੂਬਿਆਂ ਵਿੱਚ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਇਸ ਨਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕੇਗੀ। ਇਸ ਲਈ ਲੋਕਾਂ ਨੂੰ ਪਾਣੀ ਦੀ ਸੁਵਿਧਾ ਦਿੱਤੀ ਜਾਵੇਗੀ। ਇਸਦੇ ਲਈ ਜਲ ਸ਼ਕਤੀ ਮੰਤਰਾਲਾ ਬਣਾਇਆ ਗਿਆ ਹੈ। ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਜੋ 2024 ਤੱਕ ਪੂਰਾ ਹੋ ਜਾਵੇਗਾ।
 

2019-07-05 12:00:37

ਹਰੇਕ ਨੂੰ ਮਿਲੇਗਾ ਘਰ
ਗ੍ਰਾਮੀਣ ਆਵਾਸ ਯੋਜਨਾ ਤਹਿਤ 2022 ਤੱਕ ਸਭ ਲਈ ਘਰ ਬਣਾਏ ਜਾਣਗੇ। ਪਹਿਲਾਂ ਘਰ ਦੇ ਨਿਰਮਾਣ ਲਈ 314 ਦਿਨ ਲਗਦੇ ਸੀ, ਹੁਣ 114 ਦਿਨਾਂ ਵਿੱਚ ਨਵੀਂ ਤਕਨੀਕ ਤਹਿਤ ਘਰ ਬਣ ਜਾਂਦਾ ਹੈ। 1.59 ਕਰੋੜ ਲੋਕਾਂ ਨੂੰ ਘਰ ਮਿਲਣਗੇ, ਟਾਇਲਟ ਦਾ ਪ੍ਰਬੰਧ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਹੁਣ ਤੱਕ 26 ਲੱਖ ਘਰ ਪੂਰੇ ਕਰ ਲਏ ਗਏ ਹਨ। ਸਾਡਾ ਉਦੇਸ਼ 2022 ਤੱਕ ਹਰ ਕਿਸੇ ਨੂੰ ਘਰ ਦੇਣਾ ਹੈ।   
 

2019-07-05 11:51:17

ਛੋਟੇ ਦੁਕਾਨਦਾਰਾਂ ਨੂੰ ਦਿੱਤੀ ਜਾਵੇਗੀ ਪੈਨਸ਼ਨ 
ਵਿੱਤ ਮੰਤਰੀ ਨੇ ਘੋਸ਼ਣਾ ਕੀਤੀ ਕਿ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿਰਫ਼ 59 ਮਿੰਟਾਂ 'ਚ ਸਾਰੇ ਦੁਕਾਨਦਾਰਾਂ ਨੂੰ ਲੋਨ ਦੇਣ ਦੀ ਵੀ ਯੋਜਨਾ ਹੈ। ਤਿੰਨ ਕਰੋੜ ਤੋਂ ਵੀ ਵੱਧ ਦੁਕਾਨਦਾਰਾਂ ਨੂੰ ਇਸ ਦਾ ਲਾਭ ਮਿਲੇਗਾ।

2019-07-05 11:49:22

ਪਿੰਡ

2022 ਤਕ ਹਰ ਪਿੰਡ ਵਿਚ ਪਹੁੰਚੇਗੀ ਬਿਜਲੀ  
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸੋਚਿਆ ਸੀ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ, ਸਾਡੀ ਸਰਕਾਰ ਦਾ ਕੇਂਦਰੀ ਬਿੰਦੂ ਪਿੰਡ, ਕਿਸਾਨ ਅਤੇ ਗਰੀਬ ਹੈ। ਸਾਡਾ ਟੀਚਾ ਇਹ ਹੈ ਕਿ 2022 ਤਕ ਹਰ ਪਿੰਡ ਵਿਚ ਬਿਜਲੀ ਪਹੁੰਚੇਗੀ। ਉਜਵਲਾ ਸਕੀਮ ਅਤੇ ਸੌਭਾਗਯ ਯੋਜਨਾ ਰਾਹੀਂ ਦੇਸ਼ ਵਿਚ ਬਹੁਤ ਬਦਲਾਅ ਹੋਇਆ ਹੈ।
 

2019-07-05 11:40:00

ਰੇਲਵੇ

ਰੇਲਵੇ ਦੇ ਵਿਕਾਸ ਲਈ PPP ਮਾਡਲ ਲਾਗੂ 
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੇਲਵੇ ਦੇ ਵਿਕਾਸ ਲਈ PPP ਮਾਡਲ ਲਾਗੂ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਘੋਸ਼ਣਾ ਕੀਤੀ ਕਿ ਸਰਕਾਰ ਰੇਲਵੇ 'ਚ ਨਿੱਜੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦੇ ਰਹੀ ਹੈ। ਰੇਲਵੇ ਦੇ ਵਿਕਾਸ ਲਈ PPP ਮਾਡਲ ਨੂੰ ਲਾਗੂ ਕੀਤਾ ਜਾਵੇਗਾ। ਰੇਲ ਢਾਂਚੇ 'ਚ ਵਿਕਾਸ ਲਈ 50 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੈ।

2019-07-05 11:37:52

ਨੈਸ਼ਨਲ ਟ੍ਰਾਂਸਪੋਰਟ ਕਾਰਡ ਦਾ ਐਲਾਨ
ਸਰਕਾਰ ਨੇ ਨੈਸ਼ਨਲ ਟ੍ਰਾਂਸਪੋਰਟ ਕਾਰਡ ਦਾ ਐਲਾਨ ਕਰ ਦਿਤਾ ਹੈ। ਜੋ ਕਿ ਰੇਲਵੇ 'ਤੇਂ ਬੱਸਾਂ 'ਚ ਵਰਤਿਆ ਜਾ ਸਕੇਗਾ। ਇਸ ਨੂੰ ਰੁਪਏ ਕਾਰਡ ਦੀ ਸਹਾਇਤਾ ਨਾਲ ਚਲਾਇਆ ਜਾ ਸਕੇਗਾ 

2019-07-05 11:26:33

.ਪੰਜ ਸਾਲ ਪਹਿਲਾਂ ਭਾਰਤ ਦੁਨੀਆ ਦੀ ਛੇਵੀ ਸਭ ਤੋਂ ਵੱਡੀ ਇਕੋਨਾਮੀ ਸੀ, ਪਰ ਹੁਣ ਅਸੀਂ ਨੰਬਰ 5 'ਤੇ ਹਾਂ: ਨਿਰਮਲਾ ਸੀਤਾਰਮਨ
.ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਇਸ ਸਾਲ 3 ਟਰਿਲੀਅਨ ਡਾਲਰ ਦੀ ਹੋ ਜਾਵੇਗੀ। 
.ਮੇਕ ਇਨ ਇੰਡੀਆ ਨਾਲ ਕਾਰੋਬਾਰ ਵਧਿਆ।
.ਦੇਸ਼ ਦੇ ਅੰਦਰ ਜਲਮਾਰਗਾਂ ਦੇ ਵਿਕਾਸ 'ਤੇਂ ਜੋਰ।

2019-07-05 11:09:14

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ 'ਚ ਪੇਸ਼ ਕਰ ਰਹੇ ਬਜਟ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਸੰਸਦ 'ਚ ਬਜਟ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਸੀਂ ਆਪਣੇ ਉਦੇਸ਼ਾਂ ਨੂੰ ਜਰੂਰ ਪੁਰਾ ਕਰਾਂਗੇ।  
 

2019-07-05 10:59:09

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਮਾਪੇ ਬਜਟ ਸੈਸ਼ਨ ਦੇਖਣ ਲਈ ਸੰਸਦ ਪਹੁੰਚੇ ਹਨ। ਉਹ ਸੰਸਦ ਭਵਨ 'ਚ ਬੈਠ ਕੇ ਆਪਣੀ ਬੇਟੀ ਨੂੰ ਬਜਟ ਪੇਸ਼ ਕਰਦੇ ਵੇਖਣਗੇ। 

2019-07-05 10:42:21

ਸੰਸਦ ਭਵਨ ਪਹੁੰਚੀ ਬਜਟ ਦੀ ਕਾਪੀਆਂ
ਬਜਟ ਦੀਆਂ ਕਾਪੀਆਂ ਸੰਸਦ ਭਵਨ ਪਹੁੰਚ ਗਈ ਹੈ। ਇਹ ਕਾਪੀਆਂ ਸਾਰੇ ਸੰਸਦ ਮੈਂਬਰਾਂ ਨੂੰ ਦਿੱਤੀਆਂ ਜਾਣਗੀਆਂ।
 

2019-07-05 10:21:29

ਸੰਸਦ ਭਵਨ ਪਹੁੰਚੀ ਨਿਰਮਲਾ ਸੀਤਾਰਮਨ, ਕੈਬਨਿਟ ਦੀ ਮੀਟਿੰਗ ਵਿੱਚ ਲੈਣਗੇ ਹਿੱਸਾ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਬਜਟ ਪੇਸ਼ ਕਰਣ ਦੀ ਮਨਜ਼ੂਰੀ ਲੈਣ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਭਵਨ ਪਹੁੰਚ ਚੁੱਕੇ ਹਨ। ਇੱਥੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਜਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਲੋਕ ਸਭਾ ਵਿਚ ਬਜਟ ਪੇਸ਼ ਕੀਤਾ ਜਾਏਗਾ।

2019-07-05 10:08:04

ਬ੍ਰੀਫਕੇਸ ਦੀ ਬਜਾਏ ਲਾਲ ਕੱਪੜੇ ਵਿੱਚ ਬਜਟ ਦਸਤਾਵੇਜ਼ ਲੈ ਕੇ ਸੰਸਦ ਪਹੁੰਦੀ ਨਿਰਮਲਾ ਸੀਤਾਰਮਨ

2019-07-05 09:57:37

ਬ੍ਰੀਫਕੇਸ ਦੀ ਬਜਾਏ ਲਾਲ ਕੱਪੜੇ ਵਿੱਚ ਬਜਟ ਦਸਤਾਵੇਜ਼ ਲੈ ਕੇ ਸੰਸਦ ਪਹੁੰਦੀ ਨਿਰਮਲਾ ਸੀਤਾਰਮਨ

2019-07-05 07:50:47

Live updates on Union Budget 2019

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਿੱਤ ਰਾਜਮੰਤਰੀ ਅਨੁਰਾਗ ਠਾਕੁਰ ਨਾਲ ਪੁੱਜੇ ਵਿੱਤੀ ਮੰਤਰਾਲਾ, ਬਜਟ ਪੇਸ਼ ਕਰਨ ਤੋਂ ਪਹਿਲਾਂ ਪੀਐੱਮ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 11 ਵਜੇ ਦੇਸ਼ ਦਾ ਬਜਟ ਪੇਸ਼ ਕਰਨਗੇ। ਇਹ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਹੈ। ਸਿੱਖਿਆ, ਰੁਜ਼ਗਾਰ ਅਤੇ ਦੇਸ਼ ਦੇ ਹੋਰ ਮੁੱਦਿਆਂ 'ਤੇ ਨਿਰਮਲਾ ਸੀਤਾਰਮਨ ਦੇ ਸਾਹਮਣੇ ਕਈ ਚੁਣੌਤੀਆਂ ਹੋਣਗੀਆਂ।

.ਆਮ ਬਜਟ ਦੇ ਨਾਲ, ਅੱਜ ਰੇਲ ਬਜਟ ਵੀ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਹੀ ਇਸ ਨੂੰ ਪੇਸ਼ ਕਰਨਗੇ।

. ਬਜਟ ਵਿੱਚ ਨੋਕਰੀਪੇਸ਼ਾ ਲੋਕਾਂ ਦੇ ਲਈ ਇਨਕਮ ਟੈਕਸ ਦੇ ਟੈਕਸ ਸਲੇਬ ਨੂੰ ਬਦਲਣ ਦੀ ਉਮੀਦ ਹੈ। 2019-20  ਦੇ ਅੰਤ੍ਰਿਮ ਬਜਟ ਵਿੱਚ 5 ਲੱਖ ਰੁਪਏ ਦੀ ਆਮਦਨੀ ਤੇ ਟੈਕਸ ਦੀ ਛੁਟ ਦਾ ਐਲਾਨ ਕੀਤਾ ਗਿਆ ਸੀ।

. ਚਾਲੂ  ਵਿੱਤੀ ਸਾਲ ਲਈ ਆਰਥਿਕ ਸਰਵੇਖਣ 'ਚ ਵਿਕਾਸ ਦਰ ਦਾ ਟੀਚਾ 7% ਰੱਖਿਆ ਗਿਆ ਹੈ, ਜੋ ਕਿ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਘੱਟ ਰਹੀ। ਪਿਛਲੇ ਸਾਲ ਦੀ ਵਿਕਾਸ ਦਰ (6.8 ਫੀਸਦੀ) ਨਾਲੋਂ ਵੱਧ ਹੈ।

. ਦੇਸ਼ ਦੇ ਸਾਹਮਣੇ ਘੱਟ ਵਿਕਾਸ ਦਰ, ਵਿਸ਼ਵ ਮੰਦੀ ਅਤੇ ਵਪਾਰ ਯੁੱਧ ਵਰਗੇ ਚੁਣੌਤੀਆਂ ਹਨ।

. ਸਰਕਾਰ ਕਰ ਪ੍ਰਣਾਲੀ 'ਤੇ ਧਿਆਨ ਕੇਂਦਰਤ ਕਰਕੇ ਆਰਥਿਕਤਾ ਨੂੰ ਅਗਲੇ ਪੱਧਰ ਤੱਕ ਲੈ ਜਾਣ ਦੀ ਕੋਸ਼ਿਸ਼ ਕਰ ਸਕਦੀ ਹੈ ਅਤੇ ਵਿਆਜ ਦਰ ਨੂੰ ਘੱਟ ਕਰ ਸਕਦੀ ਹੈ।

.ਆਰਥਿਕ ਸਰਵੇਖਣ ਇਹ ਸੰਕੇਤ ਦਿੰਦਾ ਹੈ ਕਿ ਨਵੇਂ ਬਜਟ ਵਿਚ ਪ੍ਰਾਈਵੇਟ ਨਿਵੇਸ਼ ਦੀ ਮਦਦ ਨਾਲ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।

.1970 ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਮਹਿਲਾ ਖਜ਼ਾਨਾ ਮੰਤਰੀ ਬਜਟ ਭਾਸ਼ਣ ਦੇਣਗੇ। 49 ਸਾਲ ਪਹਿਲਾਂ ਬਤੌਰ ਵਿੱਤ ਮੰਤਰੀ ਇੰਦਰਾ ਗਾਂਧੀ ਨੇ ਆਮ ਬਜਟ ਪੇਸ਼ ਕੀਤਾ ਸੀ।

Last Updated : Jul 5, 2019, 4:03 PM IST

ABOUT THE AUTHOR

...view details