ਨਵੀਂ ਦਿੱਲੀ: ਲਿੰਕਨ ਫ਼ਾਰਮਾਸਿਉਟੀਕਲਜ਼ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਨੂੰ ਅਹਿਮਾਦਾਬਾਦ ਦੇ ਖੱਟਰਾਜ ਪਲਾਂਟ ਵਿਖੇ ਕੋਵਿਡ-19 ਦੇ ਇਲਾਜ ਲਈ ਹੋਰ ਮਹੱਤਵਪੂਰਨ ਦਵਾਈਆਂ ਦੇ ਵਿਚਕਾਰ ਹਾਈਡ੍ਰੌਕਸੀਕਲੋਰੋਕਿਨ (HCQ) ਦੇ ਨਿਰਮਾਣ ਦੇ ਲਈ ਗੁਜਰਾਤ ਫ਼ੂਡ ਡਰੱਗ ਕੰਟਰੋਲ ਐਡਮਿਨਸਟ੍ਰੇਸ਼ਨ ਤੋਂ ਮਨਜ਼ੂਰੀ ਮਿਲ ਗਈ ਹੈ।
ਲਿੰਕਨ ਫ਼ਾਰਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੂੰ ਖੱਟਰਾਜ ਪਲਾਂਟ ਵਿੱਚ ਐੱਚਸੀਕਿਓ ਗੋਲੀਆਂ ਅਤੇ ਐੱਚਸੀਕਿਓ ਸਲਫ਼ੇਟ ਟੈਬਲੈਟ ਦੇ ਵੱਖ-ਵੱਖ ਪ੍ਰਕਾਰਾਂ ਦੇ ਨਿਰਮਾਣ ਦੇ ਲਈ ਸੂਬਾ ਰੈਗੂਲੇਟਰੀ ਨੇ ਆਗਿਆ ਦੇ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਵਪਾਰ ਦੇ ਡਾਇਰੈਕਟੋਰੇਟ ਜਨਰਲ ਤੋਂ ਜ਼ਰੂਰੀ ਮੰਨਜ਼ੂਰੀ ਤੋਂ ਬਾਅਦ ਕੰਪਨੀ ਇਨ੍ਹਾਂ ਉਤਪਾਦਾਂ ਦਾ ਨਿਰਯਾਤ ਕਰ ਸਕੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੂਬਾ ਰੈਗੂਲੇਟਰੀ ਦੀ ਮੰਨਜ਼ੂਰੀ 200 ਮਿਲੀਗ੍ਰਾਮ, 300 ਮਿਲੀਗ੍ਰਾਮ ਅਤੇ 400 ਮਿਲੀਗ੍ਰਾਮ ਦੀ ਤਾਕਤ ਵਾਲੀਆਂ ਦਵਾਈਆਂ ਦਾ ਨਿਰਮਾਣ ਕਰਨ ਨੂੰ ਮਿਲੀ ਹੈ।
ਲਿੰਕਨ ਫ਼ਾਰਮਾਸਿਉਟੀਕਲ ਦੇ ਪ੍ਰਬੰਧ ਨਿਰਦੇਸ਼ਕ ਮਹਿੰਦਰ ਪਟੇਲ ਨੇ ਕਿਹਾ ਕਿ ਸਾਡੇ ਕੋਲ ਖੱਟਰਾਜ ਪਲਾਂਟ, ਅਹਿਮਦਾਬਾਦ ਵਿੱਚ ਆਧੁਨਿਕ ਨਿਰਮਾਣ ਸੁਵਿਧਾ ਵਾਲੇ ਸਾਰੇ ਜ਼ਰੂਰੀ ਬੁਨਿਆਦੀ ਢਾਂਚੇ ਹਨ ਅਤੇ ਜਲਦ ਤੋਂ ਜਲਦ ਦਵਾਈਆਂ ਦੇ ਵਪਾਰਕ ਉਤਪਾਦਨ ਵਿੱਚ ਤੇਜ਼ ਲਿਆਂਦੀ ਜਾਵੇ।