ਪੰਜਾਬ

punjab

ETV Bharat / business

ਜੀਐਸਟੀਆਰ-3 ਬੀ ਰਿਟਰਨ ਭਰਨ 'ਚ ਦੇਰੀ ਲਈ ਵੱਧ ਤੋਂ ਵੱਧ ਲੇਟ ਫੀਸ 500 ਰੁਪਏ ਤੈਅ - ਸੀਬੀਆਈਸੀ

ਸੀਬੀਆਈਸੀ ਨੇ ਇਹ ਸੂਚਿਤ ਕੀਤਾ ਹੈ ਕਿ ਜੇਕਰ ਕੋਈ ਟੈਕਸ ਦੇਣਦਾਰੀ ਨਹੀਂ ਬਣਦੀ ਤਾਂ ਕੋਈ ਟੈਕਸ ਨਹੀਂ ਲਾਇਆ ਜਾਵੇਗਾ। ਜੇਕਰ ਕਿਸੇ ਵੀ ਤਰ੍ਹਾਂ ਦੀ ਟੈਕਸ ਦੇਣਦਾਰੀ ਹੈ ਤਾਂ ਵੱਧ ਤੋਂ ਵੱਧ ਲੇਟ ਫੀਸ 500 ਰੁਪਏ ਪ੍ਰਤੀ ਰਿਟਰਨ ਲੱਗੇਗੀ।

GST returns
3 ਬੀ ਰਿਟਰਨ ਭਰਨ 'ਚ ਦੇਰੀ

By

Published : Jul 4, 2020, 2:58 PM IST

ਨਵੀਂ ਦਿੱਲੀ: ਮਹੀਨਾਵਾਰ ਅਤੇ ਤਿਮਾਹੀ ਵਿਕ੍ਰੀ ਰਿਟਰਨ ਅਤੇ ਟੈਕਸ ਭੁਗਤਾਨ ਦੇ ਫਾਰਮ ਦੀ ਦੇਰ ਨਾਲ ਅਦਾਇਗੀ ਕਰਨ ਲਈ ਲੇਟ ਫੀਸ ਤੈਅ ਕਰ ਦਿੱਤੀ ਗਈ ਹੈ। ਨਵੇਂ ਨਿਯਮ ਮੁਤਾਬਕ ਰਿਟਰਨ ਤੇ ਟੈਕਸ ਭੁਗਤਾਨ ਦੇ ਫਾਰਮ ਦੇਰੀ ਨਾਲ ਜਮਾ ਕਰਵਾਉਣ ਵਾਲਿਆਂ ਨੂੰ ਜੁਲਾਈ 2020 ਤੱਕ ਪ੍ਰਤੀ ਰਿਟਰਨ ਦੀ ਵੱਧ ਤੋਂ ਵੱਧ ਲੇਟ ਦੀ ਫੀਸ 500 ਰੁਪਏ ਤੈਅ ਕੀਤੀ ਗਈ ਹੈ।

ਕੇਂਦਰੀ ਅਸਿੱਧਾ ਕਰ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, “ਜੀਐਸਟੀ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਰਾਹਤ ਦੇਣ ਲਈ, ਸਰਕਾਰ ਨੇ ਜੁਲਾਈ 2017 ਤੋਂ ਜੁਲਾਈ 2020 ਦੀ ਮਿਆਦ ਲਈ ਜੀਐਸਟੀਆਰ -3 ਬੀ ਫਾਰਮ ਭਰਨ 'ਚ ਦੇਰੀ ਲਈ ਲੇਟ ਫੀਸ ਤੈਅ ਕਰ ਦਿੱਤੀ ਹੈ। ਇਸ ਦੇ ਮੁਤਾਬਕ ਪ੍ਰਤੀ ਰਿਟਰਨ ਵੱਧ ਤੋਂ ਵੱਧ ਲੇਟ ਫੀਸ 500 ਰੁਪਏ ਵਸੂਲ ਕੀਤੀ ਜਾਵੇਗੀ। ਹਾਲਾਂਕਿ, ਇਹ ਸਹੂਲਤ ਤਾਂ ਹੀ ਉਪਲਬਧ ਹੋਵੇਗੀ ਜੇਕਰ ਇਸ ਮਿਆਦ ਦੇ ਜੀਐਸਟੀਆਰ -3 ਬੀ ਰਿਟਰਨ 30 ਸਤੰਬਰ 2020 ਤੋਂ ਪਹਿਲਾਂ ਦਾਖਲ ਕੀਤੇ ਜਾਣਗੇ।"

ABOUT THE AUTHOR

...view details