ਪੰਜਾਬ

punjab

ETV Bharat / business

ਕਿਰਨ ਮਜੂਮਦਾਰ ਸ਼ਾ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ - ਕੋਰੋਨਾ ਵਾਇਰਸ

ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਤ ਕਿਰਨ ਮਜੂਮਦਾਰ ਸ਼ਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਕਿਰਨ ਮਜੂਮਦਾਰ ਸ਼ਾ ਬਾਇਓਕਾਨ ਲਿਮਟਿਡ ਨਾਂਅ ਦੀ ਇੱਕ ਫਾਰਮਾ ਕੰਪਨੀ ਦੀ ਚੇਅਰਪਰਸਨ ਹੈ।

Kiran Mazumdar Shaw tests positive for covid 19
ਕਿਰਨ ਮਜੂਮਦਾਰ ਸ਼ਾ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ

By

Published : Aug 18, 2020, 7:18 AM IST

ਬੈਂਗਲੁਰੂ: ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ ਅਤੇ ਇਸ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਤ ਕਿਰਨ ਮਜੂਮਦਾਰ ਸ਼ਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ।

ਬਾਇਓਕਾਨ ਲਿਮਟਿਡ ਦੀ ਚੇਅਰ ਪਰਸਨ ਕਿਰਨ ਮਜੂਮਦਾਰ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਕੋਰੋਨਾ ਟੈਸਟ ਦੀ ਰਿਪੋਰਟ ਪੌਜ਼ੀਟਿਵ ਆਈ ਹੈ ਅਤੇ ਹਲਕੇ ਲੱਛਣ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਵਿੱਚ ਇਹ ਵੀ ਲਿਖਿਆ ਹੈ ਕਿ ਮੈਂ ਉੱਮੀਦ ਕਰਦੀ ਹਾਂ ਕਿ ਇਨ੍ਹਾਂ ਲੱਛਣਾਂ ਵਿੱਚ ਜ਼ਿਆਦਾ ਬਦਨਾਅ ਨਾ ਹੋਵੇ।

ਮਹੱਤਵਪੂਰਨ ਗੱਲ ਇਹ ਹੈ ਕਿ ਕਿਰਨ ਮਜੂਮਦਾਰ ਸ਼ਾ ਬਾਇਓਕਾਨ ਲਿਮਟਿਡ ਨਾਂਅ ਦੀ ਇੱਕ ਫਾਰਮਾ ਕੰਪਨੀ ਦੀ ਚੇਅਰਪਰਸਨ ਹੈ। ਜਿਨ੍ਹਾਂ ਨੂੰ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਚੁਕਿਆ ਹੈ।

ABOUT THE AUTHOR

...view details