ਨਵੀ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਰਿਲਾਇੰਸ ਜੀਓ ਲਗਾਤਾਰ ਸਭ ਤੋਂ ਤੇਜ਼ ਨੈਟਵਰਕ ਦੇਣ ਵਾਲੀ ਕੰਪਨੀ ਬਣੀ ਹੋਈ ਹੈ। ਜੀਓ ਡਾਊਨਲੋਡ ਵਿੱਚ 19.3 ਮੈਗਾਬਾਈਟ ਪ੍ਰਤੀ ਸੈਕਿੰਡ ਦੀ ਸਪੀਡ ਦੇ ਕੇ ਇਸ ਸਥਾਨ 'ਤੇ ਕਾਇਮ ਹੈ। ਇਸ ਨਾਲ ਹੀ ਵੋਡਾਫੋਨ ਨੇ ਸਤੰਬਰ ਵਿੱਚ ਤੇਜ਼ੀ ਨਾਲ ਅੱਪਲੋਡ ਦੀ ਸਪੀਡ ਦੇਣ ਵਿੱਚ ਪਹਿਲੇ ਸਥਾਨ 'ਤੇ ਹੈ।
ਆਈਡੀਆ ਸੈਲੂਅਰ ਨੈੱਟਵਰਕ (ਹੁਣ ਵੋਡਾਫੋਨ) ਜੀਓ 8.6 ਐਮਬੀਪੀਐਸ ਇਸ ਤੋਂ ਬਾਅਦ ਵੋਡਾਫੋਨ 7.9 ਐਮਬੀਐਸ ਅਤੇ ਭਾਰਤੀ ਏਅਰਟੈਲ 7.6 ਐਮਬੀਪੀਐਸ ਦੀ ਡਾਊਨਲੋਡ ਸਪੀਡ ਦੇ ਨਾਲ ਅੱਗੇ ਆਏ ਹਨ। ਟ੍ਰਾਈ ਨੇ ਇਹ ਅੰਕੜੇ 10 ਅਕਤੂਬਰ ਨੂੰ ਜਾਰੀ ਕੀਤੇ ਹਨ।
ਇਹ ਰਿਪੋ 49 ਸ਼ਹਿਰਾਂ ਦੇ ਵਿੱਚ ਕੀਤੇ ਇੱਕ ਅਧਿਅਨ ਤੋਂ ਬਾਅਦ ਸਾਹਮਣੇ ਆਈ ਹੈ। ਇਸ ਅਧਿਅਨ ਵਿੱਚ ਨਿੱਜੀ ਫਰਮ ਓਪਨ ਸਿੰਗਨਲ ਕਿਹਾ ਹੈ ਕਿ ਸੰਤਬਰ ਵਿੱਚ ਭਾਰਤੀ ਏਅਰਟੈੱਲ ਨੇ ਦੀ ਡਾਊਨਲੋਡ ਵਿੱਚ ਸਭ ਤੋਂ ਤੇਜ਼ ਸਪੀਡ ਸੀ। ਟ੍ਰਾਈ ਨੇ ਆਪਣੇ ਅਸਲ ਸਮੇਂ ਦੇ ਅਧਾਰ 'ਤੇ ਆਪਣੇ ਮਾਈਸਪੀਡ ਐਪ ਦੀ ਮਦਦ ਨਾਲ ਪੈਨ-ਇੰਡੀਆ ਪੱਧਰ 'ਤੇ ਇੱਕਤਰ ਅੰਕੜਿਆਂ ਤੋਂ ਔਸਤ ਨੈੱਟਵਰਕ ਸਪੀਡ ਦਾ ਮੁਲਾਂਕਣ ਕੀਤਾ ਹੈ।
ਟ੍ਰਾਈ ਦੇ ਚਾਰਟ ਦੇ ਅਨੁਸਾਰ ਅਗਸਤ ਵਿੱਚ ਇੱਕਤਰ ਕੀਤੇ ਅੰਕਿੜਆਂ ਦੇ ਮੁਕਾਬਲੇ ਸੰਤਬਰ ਵਿੱਚ ਨਿੱਜੀ ਟੈਲੀਕੌਮ ਅਪ੍ਰੇਟਰਾਂ ਦੀ ਸਪੀਡ ਵਿੱਚ ਵਾਧਾ ਦਰਜ ਹੋਇਆ ਹੈ। ਰਿਲਾਇੰਸ ਜੀਓ ਦੀ ਡਾਊਨਲੋਡਿੰਗ ਸਪੀਡ ਵਿੱਚ ਸੰਤਬਰ ਵਿੱਚ 21 ਫੀਸਦੀ ਦਾ ਵਾਧਾ ਹੋਇਆ ਹੈ। ਅਗਸਤ 'ਚ 15.9 ਐਮਬੀਪੀਐਸ ਤੋਂ ਸੰਤਬਰ ਤੱਕ 19.3 ਐਮਬੀਪੀਐਸ ਦਾ ਵਾਧਾ ਹੋਇਆ ਹੈ।
ਡਾਊਨਲੋਡ ਸਪੀਡ ਗਾਹਕਾਂ ਨੂੰ ਐਪਲੀਕੇਸ਼ਨ ਸਮੱਗਰੀ ਤੱਕ ਪਹੁੰਚਣ 'ਚ ਮਦਦ ਕਰਦੀ ਹੈ। ਵੋਡਾਫੋਨ ਦੀ ਸਭ ਤੋਂ ਵੱਧ ਅੱਪਲੋਡ ਸਪੀਡ 6.5 ਐਮਬੀਪੀਐਸ ਦਰਜ ਕੀਤੀ ਗਈ ਹੈ। ਉਸ ਮਗਰੋਂ ਆਈਡੀਆ ਨੇ 6.4 ਦੀ ਅੱਪਲੋਡ ਸਪੀਡ ਦਿੱਤੀ। ਭਾਰਤੀ ਏਅਰਟੈੱਲ ਅਤੇ ਜੀਓ ਨੈੱਟਵਰਕਾਂ ਨੇ ਅਨੁਮਾਨਤ 3.5 ਐਮਬੀਪੀਐਸ ਸਪੀਡ ਦਰਜ ਕਰਵਾਈ ਹੈ।