ਜਲੰਧਰ: ਕੋਰੋਨਾ ਕਰਕੇ ਕੀਤੇ ਗਏ ਲੌਕਡਾਊਨ ਤੋਂ ਬਾਅਦ ਹੁਣ ਜਿੱਥੇ ਜ਼ਿਆਦਾਤਰ ਕਾਰੋਬਾਰ ਅਤੇ ਉਦਯੋਗਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਦੂਸਰੇ ਪਾਸੇ ਬਹੁਤ ਸਾਰੇ ਵਪਾਰ ਅਜਿਹੇ ਵੀ ਹਨ ਜੋ ਵਿਆਹ ਸ਼ਾਦੀਆਂ ਨਾਲ ਜੁੜੇ ਹੋਏ ਹਨ। ਅੱਜ ਵੀ ਤਕਰੀਬਨ ਬੰਦ ਦੀ ਕਗਾਰ ਉੱਤੇ ਨਜ਼ਰ ਆ ਰਹੇ ਹਨ।
ਜਲੰਧਰ ਦੇ ਇੱਕ ਸ਼ੋਅਰੂਮ ਵਿੱਚ ਪਏ ਵੱਡੇ-ਵੱਡੇ ਅਟੈਚੀ ਅਤੇ ਲੇਡੀਜ਼ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਪੰਜਾਬ ਵਿੱਚ ਯਾਤਰਾਵਾਂ ਅਤੇ ਵਿਆਹ ਸ਼ਾਦੀਆਂ ਦੇ ਬੰਦ ਹੋਣ ਕਰ ਕੇ ਅਤੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣ ਉੱਤੇ ਲੱਗੀ ਰੋਕ ਕਰ ਕੇ ਲੋਕ ਇਨ੍ਹਾਂ ਦੁਕਾਨਾਂ ਅਤੇ ਸ਼ੋਅਰੂਮ ਵਿਚ ਨਹੀਂ ਜਾ ਰਹੇ ਹਨ।
ਦੁਕਾਨਾਂ ਦੇ ਮਾਲਕ ਦੁਕਾਨਾਂ ਤਾਂ ਖੋਲ੍ਹ ਲੈਂਦੇ ਹਨ, ਲੇਕਿਨ ਇੱਥੇ ਇੱਕਾ-ਦੁੱਕਾ ਗਾਹਕ ਹੀ ਨਜ਼ਰ ਆਉਂਦਾ ਹੈ। ਜ਼ਿਕਰਯੋਗ ਹੈ ਕਿ ਇਹ ਉਹ ਸਾਮਾਨ ਹੈ ਜਿਸ ਦੀ ਵਰਤੋਂ ਵਸੂਤਾਂ ਖ਼ਰੀਦ ਕੇ ਲਿਆਉਣ ਅਤੇ ਵਿਆਹਾਂ ਸ਼ਾਦੀਆਂ ਉੱਤੇ ਉਪਹਾਰ ਦੇਣ ਦੇ ਤੌਰ ਉੱਤੇ ਕੀਤੀ ਜਾਂਦੀ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਣ ਉੱਤੇ ਰੋਕ ਲੱਗੀ ਹੋਈ ਹੈ ਅਤੇ ਨਾ ਹੀ ਇਸ ਦੌਰਾਨ ਵਿਆਹ-ਸ਼ਾਦੀਆਂ ਹੋ ਸਕਦੀਆਂ ਹਨ, ਜਿਸ ਕਰ ਕੇ ਵਪਾਰ ਠੰਡੇ ਪਏ ਹੋਏ ਹਨ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੀਆਂ ਦੁਕਾਨਾਂ ਉੱਪਰ ਗਾਹਕਾਂ ਦੀ ਰੌਣਕ ਲੱਗੀ ਹੁੰਦੀ ਸੀ ਲੇਕਿਨ ਹੁਣ ਸਿਰਫ਼ ਦੁਕਾਨ ਦੇ ਖ਼ਰਚੇ ਤੋਂ ਇਲਾਵਾ ਇੱਕ ਪੈਸਾ ਵੀ ਮੁਨਾਫ਼ਾ ਨਹੀਂ ਹੋ ਰਿਹਾ ਹੈ।