ਪੰਜਾਬ

punjab

ETV Bharat / business

ਇੰਡੀਗੋ ਨੇ ਸੀਨੀਅਰ ਕਰਮਚਾਰੀਆਂ ਦੀਆਂ ਤਨਖਾਹਾਂ 'ਚ 35 ਫੀਸਦੀ ਤੱਕ ਦੀ ਹੋਵੇਗੀ ਕਟੌਤੀ - covid-19

ਇੰਡੀਗੋ ਦੇ ਸੀਈਓ ਰਣਜੇ ਦੱਤਾ ਨੇ ਸੋਮਵਾਰ ਨੂੰ ਇੱਕ ਈ-ਮੇਲ ਵਿੱਚ ਕਰਮਚਾਰੀਆਂ ਨੂੰ ਕਿਹਾ, "ਮੈਂ ਆਪਣੀ ਤਨਖਾਹ ਵਿੱਚ ਕਟੌਤੀ ਨੂੰ ਵਧਾ ਕੇ 35 ਫੀਸਦ ਕਰ ਰਿਹਾ ਹਾਂ। ਮੈਂ ਆਪਣੇ ਸਾਰੇ ਸੀਨੀਅਰ ਉਪ-ਪ੍ਰਧਾਨਾਂ ਅਤੇ ਉਪਰੋਕਤ ਅਧਿਕਾਰੀਆਂ ਨੂੰ 30 ਫੀਸਦੀ ਤਨਖਾਹ ਵਿੱਚ ਕਟੌਤੀ ਕਰਨ ਲਈ ਕਹਿ ਰਿਹਾ ਹਾਂ।"

ਇੰਡੀਗੋ
ਇੰਡੀਗੋ

By

Published : Jul 28, 2020, 7:19 PM IST

ਨਵੀਂ ਦਿੱਲੀ: ਕੋਵਿਡ-19 ਦੇ ਸੰਕਟ ਵਿਚਾਲੇ ਇੰਡੀਗੋ ਨੇ ਹੁਣ ਆਪਣੇ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਵਿੱਚ 35 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਨਕਦੀ ਪ੍ਰਬੰਧਨ ਲਈ ਇਹ ਕਦਮ ਚੁੱਕਿਆ ਗਿਆ ਹੈ।

ਮਈ ਤੋਂ ਬਾਅਦ ਇੰਡੀਗੋ ਆਪਣੇ ਸੀਨੀਅਰ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ 25 ਫੀਸਦੀ ਤੱਕ ਕਟੌਤੀ ਕਰ ਰਹੀ ਹੈ। ਕੰਪਨੀ ਨੇ 20 ਜੁਲਾਈ ਨੂੰ ਐਲਾਨ ਕੀਤਾ ਕਿ ਉਹ ਇਹ ਕਟੌਤੀ ਨੂੰ ਥੋੜਾ ਹੋਰ ਵਧਾਉਣ ਜਾ ਰਹੀ ਹੈ। ਕੋਰੋਨਾ ਮਹਾਂਮਾਰੀ ਕਾਰਨ ਕੰਪਨੀ ਦੇ ਸਾਹਮਣੇ ਖੜੇ ਆਰਥਿਕ ਸੰਕਟ ਨਾਲ ਨਜਿੱਠਣ ਲਈ ਇਹ ਆਪਣੇ ਕਰਮਚਾਰੀਆਂ ਦੀ ਤਨਖਾਹ ਵਿੱਚ 10 ਫੀਸਦੀ ਦੀ ਹੋਰ ਕਟੌਤੀ ਕਰੇਗੀ।

ਇੰਡੀਗੋ ਦੇ ਸੀਈਓ ਰਣਜੇ ਦੱਤਾ ਨੇ ਸੋਮਵਾਰ ਨੂੰ ਇੱਕ ਈ-ਮੇਲ ਵਿੱਚ ਕਰਮਚਾਰੀਆਂ ਨੂੰ ਕਿਹਾ, "ਮੈਂ ਆਪਣੀ ਤਨਖਾਹ ਵਿੱਚ ਕਟੌਤੀ ਨੂੰ ਵਧਾ ਕੇ 35 ਫੀਸਦ ਕਰ ਰਿਹਾ ਹਾਂ। ਮੈਂ ਆਪਣੇ ਸਾਰੇ ਸੀਨੀਅਰ ਉਪ-ਪ੍ਰਧਾਨਾਂ ਅਤੇ ਉਪਰੋਕਤ ਅਧਿਕਾਰੀਆਂ ਨੂੰ 30 ਫੀਸਦੀ ਤਨਖਾਹ ਵਿੱਚ ਕਟੌਤੀ ਕਰਨ ਲਈ ਕਹਿ ਰਿਹਾ ਹਾਂ।" ਸਾਰੇ ਪਾਇਲਟਾਂ ਦੀ ਤਨਖਾਹ ਵਿੱਚ ਕਟੌਤੀ ਨੂੰ ਵਧਾ ਕੇ 28 ਫੀਸਦੀ ਕਰ ਦਿੱਤਾ ਗਿਆ ਹੈ ਜਦਕਿ ਸਾਰੇ ਉਪ ਪ੍ਰਧਾਨਾਂ ਦੀਆਂ ਤਨਖਾਹਾਂ ਚੋਂ 25 ਫੀਸਦ ਦੀ ਕਟੌਤੀ 'ਤੇ ਐਸੋਸੀਏਟ ਉਪ ਪ੍ਰਧਾਨਾਂ ਦੀਆਂ ਤਨਖਾਹਾਂ 'ਚ 15 ਫੀਸਦ ਤੱਕ ਦੀ ਕਟੌਤੀ ਕੀਤੀ ਜਾਵੇਗੀ।

“ਉਨ੍ਹਾਂ ਕਿਹਾ ਕਿ ਇਹ ਤਨਖਾਹ 'ਚ ਕਟੌਤੀ 1 ਸਤੰਬਰ ਤੋਂ ਲਾਗੂ ਹੋਵੇਗੀ। ਇਸ ਘੋਸ਼ਣਾ ਤੋਂ ਪਹਿਲਾਂ, ਦੱਤਾ 25 ਫੀਸਦੀ, ਸਾਰੇ ਸੀਨੀਅਰ ਉਪ-ਪ੍ਰਧਾਨ ਅਤੇ ਇਸ ਤੋਂ ਉਪਰ ਦੇ ਅਧਿਕਾਰੀ 20 ਫੀਸਦੀ, ਸਾਰੇ ਉਪ-ਪ੍ਰਧਾਨ 15 ਫੀਸਦੀ ਅਤੇ ਸਹਿਯੋਗੀ ਉਪ-ਪ੍ਰਧਾਨਾਂ 10 ਫੀਸਦੀ ਤੱਕ ਦੀ ਕਟੌਤੀ ਨਾਲ ਤਨਖਾਹਾਂ ਲੈ ਰਹੇ ਸਨ।

ਇਸ ਤੋਂ ਇਲਾਵਾ ਮਈ ਵਿੱਚ, ਇੰਡੀਗੋ ਬੈਂਡ-ਡੀ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਤਨਖਾਹ ਵਿੱਚ 10 ਪ੍ਰਤੀਸ਼ਤ ਅਤੇ ਬੈਂਡ-ਸੀ ਕਰਮਚਾਰੀਆਂ ਦੀ ਤਨਖਾਹ ਵਿੱਚ 5 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਸੀ।

ABOUT THE AUTHOR

...view details