ਹੈਦਰਾਬਾਦ: ਭਾਰਤੀ ਰਿਫ਼ਾਇਨਰੀਆਂ ਨੇ ਆਪਣੀ ਸਮਰੱਥਾ ਨੂੰ ਲਗਭਗ 93 ਫ਼ੀਸਦ ਤੋਂ 75 ਫ਼ੀਸਦ ਤੱਕ ਘੱਟ ਕੀਤਾ ਹੈ। ਨਾਲ ਹੀ ਕੌਮਾਂਤਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ 48 ਦਿਨਾਂ ਦੀ ਸਥਿਰਤਾ ਤੋਂ ਬਾਅਦ ਪੈਟਰੋਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ।
ਪਿਛਲੇ 6 ਮਹੀਨਿਆਂ ਵਿੱਚ ਪੈਟਰੋਲ ਦੀ ਕੀਮਤ ਵਿੱਚ ਲਗਭਗ 65 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਹੀ ਹਾਲ ਬਾਕੀ ਸ਼ਹਿਰਾਂ ਵਿੱਚ ਵੀ ਹੈ।
ਰਨ ਕੈਪੇਸਿਟੀ ਵਿੱਚ ਕਮੀ ਦੇ ਨਾਲ, ਬਾਜ਼ਾਰ ਵਿੱਚ ਪੈਟਰੋਲ ਦੀ ਸਪਲਾਈ ਘੱਟ ਹੈ ਅਤੇ ਇਸ ਲਈ ਪੈਟਰੋਲ ਦੀ ਕੀਮਤ ਵਿੱਚ ਵਾਧਾ ਹੁੰਦਾ ਹੈ।
ਯੂਪੀਈਐੱਸ ਸਕੂਲ ਆਫ਼ ਬਿਜਨਸ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਅਰਥ-ਸ਼ਾਸਤਰ ਅਤੇ ਅੰਤਰ ਰਾਸ਼ਟਰੀ ਵਪਾਰ ਦੇ ਮੁੱਖ ਡਾ. ਹਿਰਾਮਨਾਏ ਰਾਏ ਨੇ ਕਿਹਾ ਕਿ ਭਾਰਤ ਵਿੱਚ ਰਿਫਾਇਨਰੀਆਂ ਨੇ ਆਪਣੀ ਸਮਰੱਥਾ ਨੂੰ 93 ਫ਼ੀਸਦ ਤੋਂ ਘਟਾ ਕੇ 75 ਫ਼ੀਸਦ ਕਰ ਦਿੱਤਾ ਹੈ। ਜਿਸ ਕਾਰਨ ਪੂਰਤੀ ਵਿੱਚ ਗਿਰਾਵਟ ਆਈ ਹੈ। ਇਸ ਨਾਲ ਕੀਮਤਾਂ ਵਿੱਚ ਤੇਜ਼ੀ ਆਈ ਹੈ। ਘਰੇਲੂ ਈਂਧਨ ਦੀ ਮੰਗ ਡਿੱਗਣ ਕਾਰਨ ਰਿਫਾਇਨਰੀਆਂ ਨੇ ਸਮਰੱਥਾ ਘੱਟ ਕਰ ਦਿੱਤੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਵਸਤੂ ਟੈਕਸ ਵਿੱਚ ਵਾਧਾ ਨਹੀਂ ਹੁੰਦਾ ਹੈ ਤਾਂ ਵੀ ਅੰਤਰ-ਰਾਸ਼ਟਰੀ ਦਰਾਂ ਵਿੱਚ ਵਾਧਾ ਦੇ ਕਾਰਨ ਪੈਟਰੋਲ ਦੀ ਕੀਮਤ ਵੱਧ ਸਕਦੀ ਹੈ।