ਪੰਜਾਬ

punjab

ETV Bharat / business

ਭਾਰਤੀ ਕਾਰੋਬਾਰੀ ਯੂਸੁਫਾਲੀ ਐਮ.ਏ ਨੂੰ ਸਿਖਰਲੀ ਸਰਕਾਰੀ ਸੰਸਥਾ ਦਾ ਉਪ-ਚੇਅਰਮੈਨ ਕੀਤਾ ਨਿਯੁਕਤ - ਭਾਰਤੀ ਕਾਰੋਬਾਰੀ

ਭਾਰਤੀ ਕਾਰੋਬਾਰੀ ਯੂਸੁਫਾਲੀ ਐਮ.ਏ. ਨੂੰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਤੋਂ ਕੰਮ ਕਰ ਰਹੇ, ਸਾਰੇ ਕਾਰੋਬਾਰਾਂ ਲਈ ਸਿਖਰਲੀ ਸਰਕਾਰੀ ਸੰਸਥਾ ਦਾ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪੂਰੀ ਖ਼ਬਰ ਪੜ੍ਹੋ ...

ਭਾਰਤੀ ਕਾਰੋਬਾਰੀ ਯੂਸੁਫਾਲੀ ਐਮ.ਏ ਨੂੰ ਸਿਖਰਲੀ ਸਰਕਾਰੀ ਸੰਸਥਾ ਦਾ ਉਪ-ਚੇਅਰਮੈਨ ਕੀਤਾ ਨਿਯੁਕਤ
ਭਾਰਤੀ ਕਾਰੋਬਾਰੀ ਯੂਸੁਫਾਲੀ ਐਮ.ਏ ਨੂੰ ਸਿਖਰਲੀ ਸਰਕਾਰੀ ਸੰਸਥਾ ਦਾ ਉਪ-ਚੇਅਰਮੈਨ ਕੀਤਾ ਨਿਯੁਕਤ

By

Published : Jul 25, 2021, 10:03 PM IST

ਦੁਬਈ:ਅਬੂ ਧਾਬੀ ਦੇ ਵਲੀ ਅਹਦ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ (ਅਬੂ ਧਾਬੀ ਦੇ ਤਾਜ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਿਆ) ਨੇ ਯੂਸੁਫਾਲੀ ਐਮ.ਏ, ਨੂੰ ਪ੍ਰਮੁੱਖ ਭਾਰਤੀ ਕਾਰੋਬਾਰੀ, ਨੂੰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਤੋਂ ਚੱਲ ਰਹੇ ਸਾਰੇ ਕਾਰੋਬਾਰਾਂ ਦੇ ਪ੍ਰਬੰਧਨ ਲਈ ਸਰਵਉੱਚ ਸਰਕਾਰੀ ਸੰਸਥਾ ਦੇ ਉਪ-ਚੇਅਰਮੈਨ ਨਿਯੁਕਤ ਕੀਤਾ ਹੈ। ਇਸ 29 ਮੈਂਬਰੀ ਬੋਰਡ ਵਿੱਚ ਉਹ ਇਕੱਲਾ ਭਾਰਤੀ ਹੈ।

ਯੂਸੁਫਾਲੀ ਅਬੂ ਧਾਬੀ ਸਥਿੱਤ ਲੂਲੂ ਸਮੂਹ ਦਾ ਪ੍ਰਬੰਧ ਨਿਰਦੇਸ਼ਕ ਹੈ, ਜੋ ਕਿ ਕਈ ਦੇਸ਼ਾਂ ਵਿੱਚ ਹਾਈਪਰਮਾਰਕੀਟਾਂ ਅਤੇ ਪ੍ਰਚੂਨ ਕੰਪਨੀਆਂ ਚਲਾਉਂਦੀ ਹੈ, ਸ਼ੇਖ ਮੁਹੰਮਦ ਨੇ ਅਬੂ ਧਾਬੀ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਏ.ਡੀ.ਸੀ.ਸੀ.ਆਈ.) ਨੂੰ ਅਬਦੁੱਲਾ ਮੁਹੰਮਦ ਅਤੇ ਅਲ ਮਜੂਰੋਈ ਅਤੇ ਯੂਸੁਫਾਲੀ ਨੂੰ ਉਪ-ਚੇਅਰਮੈਨ ਵਜੋਂ ਨਵਾਂ ਡਾਇਰੈਕਟਰ ਬੋਰਡ ਬਣਾਉਣ ਲਈ ਪ੍ਰਸਤਾਵ ਜਾਰੀ ਕੀਤਾ ਸੀ। ਇਹ ਅਬੂ ਧਾਬੀ ਵਿੱਚ ਅਧਾਰਤ ਸਾਰੇ ਕਾਰੋਬਾਰਾਂ ਲਈ ਸਰਬੋਤਮ ਸਰਕਾਰੀ ਸੰਸਥਾ ਹੈ।

ਇਸ 29-ਮੈਂਬਰੀ ਬੋਰਡ ਵਿੱਚ ਯੂਸੁਫਾਲੀ ਇਕੱਲਾ ਭਾਰਤੀ ਹੈ, ਇਸ ਵਿੱਚ ਜ਼ਿਆਦਾਤਰ ਅਮੀਰਾਤੀ ਕਾਰੋਬਾਰ ਦੇ ਮਾਲਕ ਅਤੇ ਅਧਿਕਾਰੀ ਸ਼ਾਮਲ ਹੁੰਦੇ ਹਨ, ਯੂਸਫਾਲੀ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾਣ ਵਾਲਾ ਪਲ ਕਿਹਾ ਹੈ। ਹਾਲ ਹੀ ਵਿੱਚ, ਸ਼ੇਖ ਮੁਹੰਮਦ ਨੇ ਨੇ ਆਰਥਿਕ ਵਿਕਾਸ ਅਤੇ ਪਰਉਪਕਾਰੀ ਦੇ ਖੇਤਰ ਵਿੱਚ ਉਸ ਦੇ ਪੰਜ ਦਹਾਕਿਆਂ ਦੇ ਯੋਗਦਾਨ ਲਈ 'ਅਬੂ ਧਾਬੀ ਐਵਾਰਡ 2021' ਵੀ ਪ੍ਰਦਾਨ ਕੀਤਾ, ਜੋ ਕਿ ਸਭ ਤੋਂ ਉੱਚ ਨਾਗਰਿਕ ਸਨਮਾਨ ਹੈ।

ਇਹ ਵੀ ਪੜ੍ਹੋ:- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਦੋ ਦਿਨਾ ਦੌਰੇ ‘ਤੇ ਆਉਣਗੇ ਭਾਰਤ

ABOUT THE AUTHOR

...view details