ਗਾਂਧੀਨਗਰ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਮੁਕੇਸ਼ ਅੰਬਾਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਲੜਾਈ ਵਿੱਚ ਭਾਰਤ ਇੱਕ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਪਹੁੰਚਣ ‘ਤੇ ਹੁਣ ਢਿੱਲ ਨਹੀਂ ਵਰਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਨਾਲ ਆਉਣ ਵਾਲੇ ਸਾਲਾਂ ਵਿੱਚ ਤੇਜ਼ੀ ਨਾਲ ਆਰਥਿਕ ਮੁੜ ਸੁਰਜੀਤੀ ਹੋ ਜਾਵੇਗੀ ਅੰਬਾਨੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਮੁੜ ਤੋਂ ਇਜਾਫਾ ਵੇਖਿਆ ਗਿਆ। ਇਸ ਕਾਰਨ ਪ੍ਰਸ਼ਾਸਨ ਪਾਬੰਦੀਆਂ ਲਗਾਉਣ ਲਈ ਮਜਬੂਰ ਹੈ। ਉਦਾਹਰਣ ਵਜੋਂ, ਅਹਿਮਦਾਬਾਦ ਵਿੱਚ ਪ੍ਰਸ਼ਾਸਨ ਨੇ ਇੱਕ ਰਾਤ ਦਾ ਕਰਫਿਉ ਲਾਗੂ ਕੀਤਾ ਹੈ, ਜਦੋਂਕਿ ਦਿੱਲੀ ਵਰਗੇ ਵੱਡੇ ਤੇ ਗਤਿਸ਼ੀਲ ਸ਼ਹਿਰਾਂ ਵਿੱਚਟ੍ਰੈਫਿਕ ‘ਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ।
ਅੰਬਾਨੀ ਨੇ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੇ ਅੱਠਵੇਂ ਸਮਾਰੋਹ ਮੌਕੇ ਕਿਹਾ, “ਭਾਰਤ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਦੇ ਇੱਕ ਮਹੱਤਵਪੂਰਨ ਪੜਾਅ ਵਿੱਚ ਦਾਖਲ ਹੋ ਗਿਆ ਹੈ। ਅਸੀਂ ਇਸ ਮੋੜ ’ਤੇ ਢਿੱਲੇ ਨਹੀਂ ਵਰਤ ਸਕਦੇ।” ਦੱਸਣਯੋਗ ਹੈ ਕਿ ਮੁਕੇਸ਼ ਅੰਬਾਨੀ ਇਸ ਸੰਸਥਾ ਦੇ ਪ੍ਰਧਾਨ ਵੀ ਹਨ।
ਉਨ੍ਹਾਂ ਕਿਹਾ ਕਿ ਭਾਰਤ ਇੱਕ ਪ੍ਰਾਚੀਨ ਧਰਤੀ ਹੈ ਅਤੇ ਇਸਨੇ ਇਤਿਹਾਸ ਵਿੱਚ ਵੀ ਕਈ ਮਾੜੀਆਂ ਸਥਿਤੀਆਂ ਦਾ ਸਾਹਮਣਾ ਕੀਤਾ ਹੈ। ਭਾਰਤ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਇਆ ਹੈ, ਕਿਉਂਕਿ ਲਚਕੀਲਾਪਣ ਲੋਕਾਂ ਅਤੇ ਸਭਿਆਚਾਰ ਦੀਆਂ ਡੂੰਘੀਆਂ ਜੜ੍ਹਾਂ ਤੱਕ ਪਹੁੰਚ ਚੁੱਕਿਆ ਹੈ।