ਅਮਰੀਕਾ: ਭਾਰਤ 2019 ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ਼ਡੀਆਈ) ਆਕਰਸ਼ਿਤ ਕਰਨ ਵਾਲੇ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਰਿਹਾ। ਇਸ ਦੌਰਾਨ ਭਾਰਤ ਵਿੱਚ ਐੱਫ਼ਡੀਆਈ 16 ਫ਼ੀਸਦੀ ਤੋਂ ਵੱਧ ਕੇ 49 ਅਰਬ ਡਾਲਰ ਰਿਹਾ। ਇਸ ਦੇ ਕਾਰਨ ਦੱਖਣੀ ਏਸ਼ੀਆ ਵਿੱਚ ਐੱਫ਼ਡੀਆਈ ਵਾਧੇ ਵਿੱਚ ਤੇਜ਼ੀ ਆਈ।
ਅਮਰੀਕਾ ਦੀ ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਸੰਗਠਨ ਵੱਲੋਂ ਤਿਆਰ ਵਿਸ਼ਵੀ ਨਿਵੇਸ਼ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2019 ਵਿੱਚ ਵਿਸ਼ਵੀ ਪੱਧਰ ਉੱਤੇ ਪ੍ਰਤੱਖ ਵਿਦੇਸ਼ੀ ਨਿਵੇਸ਼ 1 ਫ਼ੀਸਦੀ ਗਿਰ ਕੇ 1390 ਅਰਬ ਡਾਲਰ ਰਿਹਾ।
2018 ਵਿੱਚ ਇਹ 1410 ਅਰਬ ਡਾਲਰ ਉੱਤੇ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਵੱਡੇ ਆਰਥਿਕ ਪ੍ਰਦਰਸ਼ਨ ਵਿੱਚ ਕਮਜ਼ੋਰੀ ਅਤੇ ਵਪਾਰ ਤਨਾਅ ਸਮੇਤ ਨੀਤੀਗਤ ਮੋਰਚੇ ਉੱਤੇ ਅਨਿਸ਼ਚਿਤਤਾ ਤੋਂ ਨਿਵੇਸ਼ ਵਿੱਚ ਗਿਰਾਵਟ ਆਈ ਹੈ।