ਪੰਜਾਬ

punjab

ETV Bharat / business

ਆਮਦਨ ਕਰ ਵਿਭਾਗ ਨੇ ਲੋਕਾਂ ਨੂੰ ਰਿਫ਼ੰਡ ਦਾ ਵਾਅਦਾ ਕਰਨ ਵਾਲੀਆਂ ਨਕਲੀ ਈ-ਮੇਲ ਤੋਂ ਕੀਤਾ ਸਾਵਧਾਨ - ਆਮਦਨ ਕਰ ਧਾਂਦਲੀ

ਵਿਭਾਗ ਨੇ ਐਤਵਾਰ ਨੂੰ ਟਵੀਟ ਕਰ ਕਰਦਾਤਾਵਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਕਿਸੇ ਲਿੰਕ ਉੱਤੇ ਕਲਿੱਕ ਨਾ ਕਰੋ, ਜਿਸ ਵਿੱਚ ਰਿਫ਼ੰਡ ਦਾ ਵਾਅਦਾ ਕੀਤਾ ਗਿਆ ਹੈ। ਇਹ ਸੰਦੇਸ਼ ਆਮਦਨ ਵਿਭਾਗ ਵੱਲੋਂ ਨਹੀਂ ਭੇਜ ਗਏ ਹਨ।

ਆਮਦਨ ਕਰ ਵਿਭਾਗ ਨੇ ਲੋਕਾਂ ਨੂੰ ਰਿਫ਼ੰਡ ਦਾ ਵਾਅਦਾ ਕਰਨ ਵਾਲੀਆਂ ਨਕਲੀ ਈ-ਮੇਲ ਤੋਂ ਕੀਤਾ ਸਾਵਧਾਨ
ਆਮਦਨ ਕਰ ਵਿਭਾਗ ਨੇ ਲੋਕਾਂ ਨੂੰ ਰਿਫ਼ੰਡ ਦਾ ਵਾਅਦਾ ਕਰਨ ਵਾਲੀਆਂ ਨਕਲੀ ਈ-ਮੇਲ ਤੋਂ ਕੀਤਾ ਸਾਵਧਾਨ

By

Published : May 3, 2020, 7:50 PM IST

ਨਵੀਂ ਦਿੱਲੀ : ਆਮਦਨ ਵਿਭਾਗ ਨੇ ਆਮਦਨ ਕਰਦਾਤਾਵਾਂ ਨੂੰ ਰਿਫ਼ੰਡ ਦਾ ਵਾਅਦਾ ਕਰਨ ਵਾਲੇ ਫਿਸ਼ਿੰਗ ਈ-ਮੇਲ ਤੋਂ ਸਾਵਧਾਨ ਕੀਤਾ ਹੈ। ਵਿਭਾਗ ਨੇ ਐਤਵਾਰ ਨੂੰ ਟਵੀਟ ਕਰ ਕਰਦਾਤਾਵਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਕਿਸੇ ਲਿੰਕ ਉੱਤੇ ਕਲਿਕ ਨਾ ਕਰਨ, ਜਿਸ ਵਿੱਚ ਰਿਫ਼ੰਡ ਦਾ ਵਾਅਦਾ ਕੀਤਾ ਗਿਆ ਹੋਵੇ। ਇਹ ਸੰਦੇਸ਼ ਆਮਦਨ ਕਰ ਵਿਭਾਗ ਵੱਲੋਂ ਨਹੀਂ ਭੇਜੇ ਗਏ ਹਨ।

ਤਾਜ਼ਾ ਅੰਕੜਿਆਂ ਮੁਤਾਬਕ 8-20 ਅਪ੍ਰੈਲ ਦੇ ਦੌਰਾਨ ਵਿਭਾਗ ਨੇ ਵੱਖ-ਵੱਖ ਸ਼੍ਰੇਣੀ ਦੇ ਕਰਦਾਤਾਵਾਂ ਨੂੰ 9,000 ਕਰੋੜ ਰੁਪਏ ਤੋਂ ਜ਼ਿਆਦਾ ਦੇ 14 ਲੱਖ ਰਿਫ਼ੰਡ ਜਾਰੀ ਕੀਤੇ ਹਨ। ਇਸ ਵਿੱਚ ਵਿਅਕਤੀਗਤ, ਹਿੰਦੂ ਅਣਵੰਡਿਆ ਪਰਿਵਾਰ, ਪ੍ਰਾਪਰਾਇਟਰ, ਫ਼ਰਮ, ਕਾਰੋਪਰੇਟ, ਸਟਾਰਟਅੱਪ ਅਤੇ ਲਘੂ ਤੇ ਮਝੈਲੇ ਉਪਕ੍ਰਮ (ਐੱਸਐੱਮਈ) ਸ਼੍ਰੇਣੀ ਦੇ ਆਮਦਨ ਕਰਦਾਤਾ ਸ਼ਾਮਲ ਹਨ।

ਵਿੱਤ ਮੰਤਰਾਲੇ ਨੇ 8 ਅਪ੍ਰੈਲ ਨੂੰ ਕਿਹਾ ਸੀ ਕਿ ਉਹ ਕੋਵਿਡ-19 ਦੇ ਕਾਰਨ ਪ੍ਰਭਾਵਿਤ ਲੋਕਾਂ ਅਤੇ ਕੰਪਨੀਆਂ ਨੂੰ ਰਾਹਤ ਦੇਣ ਦੇ ਲਈ ਆਮਦਨ ਕਰ ਰਿਫ਼ੰਡ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ। ਮੰਤਰਾਲੇ ਨੇ ਕਿਹਾ ਕਿ ਸੀ 5 ਲੱਖ ਰੁਪਏ ਤੱਕ ਦੇ ਰਿਫ਼ੰਡ ਜਾਰੀ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਨਾਲ 14 ਲੱਖ ਕਰਦਾਤਾਵਾਂ ਨੂੰ ਲਾਭ ਹੋਵੇਗਾ।

ਪੀਟੀਆਈ

ABOUT THE AUTHOR

...view details