ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਸਾਲ 2020 ਲਈ ਆਪਣਾ ਕੈਲੰਡਰ ਜਾਰੀ ਕੀਤਾ ਹੈ। ਇਸ ਕੈਲੰਡਰ ਦੀ ਮਦਦ ਨਾਲ ਤੁਹਾਨੂੰ ਟੈਕਸ ਨਾਲ ਸਬੰਧਿਤ ਸਾਰੀਆਂ ਮਹੱਤਵਪੂਰਨ ਤਾਰੀਖ਼ਾਂ ਯਾਦ ਰੱਖਣ ਵਿੱਚ ਮਦਦ ਮਿਲਣਗੀਆਂ। ਆਮਦਨ ਤਾਰੀਖ਼ਾਂ ਨੇ ਸ਼ਨਿਚਰਵਾਰਰ ਨੂੰ ਇੱਕ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
ਆਮਦਨ ਕਰ ਵਿਭਾਗ ਨੇ ਟਵੀਟ ਵਿੱਚ ਕਿਹਾ ਕਿ ਇਸ ਨਵੇਂ ਸਾਲ ਵਿੱਚ ਆਮਦਨ ਕਰ ਵਿਭਾਗ ਤੁਹਾਡੇ ਲਈ ਲੈ ਕੇ ਆਇਆ ਹੈ ਆਮਦਨ ਕਰ ਕੈਲੰਡਰ, ਜਿਸ ਵਿੱਚ ਆਮਦਨ ਨਾਲ ਸਬੰਧਿਤ ਮਹੱਤਵਪੂਰਨ ਤਾਰੀਖ਼ਾਂ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਅਸੀਂ ਆਪਣੀ ਫਾਇਲਿੰਗ ਯਾਤਰਾ ਨੂੰ ਵੀ ਸੌਖਾ ਬਣਾ ਰਹੇ ਹਾਂ! ਤੁਹਾਨੂੰ ਇਸੇ ਕਲਿੱਕ ਅਤੇ ਡਾਊਨਲੋਡ ਕਰਨਾ ਹੈ।
ਆਮਦਨ ਕਰ ਵਿਭਾਗ ਵੱਲੋਂ ਜਾਰੀ ਕੀਤੇ ਇਸ ਕੈਲੰਡਰ ਵਿੱਚ ਮਹੱਤਵਪੂਰਨ ਤਾਰੀਖ਼ਾਂ ਦੇ ਨਾਲ ਹੀ ਆਮਦਨ ਰਿਟਰਨਾਂ ਨੂੰ ਭਰਨ ਦੇ ਸੁਰੱਖਿਅਤ ਤਰੀਕਿਆਂ ਦਾ ਵੀ ਵੇਰਵਾ ਮੌਜੂਦ ਹੈ। ਇਸ ਦੇ ਨਾਲ ਹੀ ਇਸ ਵਿੱਚ ਟੀਡੀਐੱਸ ਅਤੇ ਟੀਸੀਐੱਸ ਨਾਲ ਜੁੜੀਆਂ ਜਾਣਕਾਰੀਆਂ ਮੌਜੂਦ ਹਨ।
ਆਓ ਇਨ੍ਹਾਂ ਤਾਰੀਖ਼ਾਂ ਉੱਤੇ ਇੱਕ ਨਜ਼ਰ ਪਾਉਂਦੇ ਹਾਂ
15 ਮਾਰਚ: ਆਂਕਲਣ ਸਾਲ 2020-21 ਲਈ ਚੌਥਾ ਅਤੇ ਅੰਤਿਮ ਅਡਵਾਂਸ ਟੈਕਸ ਜਮ੍ਹਾ ਕਰਨ ਦੀ ਤਾਰੀਖ਼।
31 ਮਾਰਚ: ਜੇ ਹਾਲੇ ਤੁਹਾਡੀ ਆਈਟੀਆਰ ਦਾ ਅਸੈਸਮੈਂਟ ਨਹੀਂ ਹੋਇਆ ਤਾਂ ਇਸ ਤਾਰੀਖ਼ ਤੱਕ ਤੁਸੀਂ ਆਪਣੀ ਬਿਲੇਟੇਡ ਜਾਂ ਰਿਵਾਇਜ਼ ਆਈਟੀਆਰ ਭਰ ਸਕਦੇ ਹੋ।
15 ਜੂਨ: ਆਂਕਲਣ ਸਾਲ 2021-22 ਦੇ ਅਡਵਾਂਸ ਟੈਕਸ ਦੀ ਪਹਿਲੀ ਕਿਸ਼ਤ ਜਮ੍ਹਾ ਕਰਨ ਦੀ ਆਖ਼ਰੀ ਮਿਤੀ
24 ਜੁਲਾਈ: ਆਮਦਨ ਕਰ ਦਿਵਸ
31 ਜੁਲਾਈ: ਆਮਦਨ ਕਰ ਰਿਟਰਨ (ਵਿਅਕਤੀਗਤ) ਭਰਨ ਦੀ ਆਖ਼ਰੀ ਮਿਤੀ
15 ਸਤੰਬਰ: ਆਂਕਲਣ ਸਾਲ 2021-22 ਦੇ ਅਡਵਾਂਸ ਟੈਕਸ ਦੀ ਦੂਸਰੀ ਕਿਸ਼ਤ ਜਮ੍ਹਾ ਕਰਨ ਦੀ ਆਖ਼ਰੀ ਮਿਤੀ
30 ਸਤੰਬਰ: ਕਾਰਪੋਰੇਟ ਕਰਦਾਤਾਵਾਂ ਅਤੇ ਉਹ ਸਾਰੇ ਜੋ ਆਡਿਟ ਦੇ ਅਧੀਨ ਆਉਂਦੇ ਹਨ, ਆਈਟੀਆਰ ਭਰਨ ਦੀ ਆਖ਼ਰੀ ਮਿਤੀ
30 ਨਵੰਬਰ: ਆਂਕਲਣ ਸਾਲ 2020-21 ਲਈ ਕੌਮਾਂਤਰੀ ਜਾਂ ਨਿਰਧਾਰਿਤ ਘਰੇਲੂ ਲੈਣ-ਦੇਨ ਦੇ ਸੰਬਧ ਵਿੱਚ ਆਡਿਟ ਰਿਪੋਰਟ ਅਤੇ ਆਈਟੀਆਰ ਦੀ ਤਾਰੀਖ਼
15 ਦਸੰਬਰ: ਆਂਕਲਣ ਸਾਲ 2020-21 ਅਡਵਾਂਸ ਟੈਕਸ ਦੀ ਤੀਸਰੀ ਕਿਸ਼ਤ ਜਮ੍ਹਾ ਕਰਨ ਦੀ ਆਖ਼ਰੀ ਮਿਤੀ