ਪੰਜਾਬ

punjab

ETV Bharat / business

ਭਾਰਤ ਪਹੁੰਚਿਆ 790 ਟਨ ਆਯਾਤ ਕੀਤਾ ਪਿਆਜ਼, ਆਂਧਰਾ ਤੇ ਦਿੱਲੀ ਨੂੰ ਭੇਜਿਆ

ਜਨਤਕ ਖੇਤਰ ਦੀ ਐੱਮਐੱਮਟੀਸੀ ਨੇ ਹੁਣ ਤੱਕ 49,500 ਟਨ ਪਿਆਜ਼ ਦੇ ਆਯਾਤ ਦਾ ਇਕਰਾਰਨਾਮਾ ਕੀਤਾ ਹੈ। ਇਸ ਸਮੇਂ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪਿਆਜ਼ ਦੀ ਖ਼ੁਦਰਾ ਕੀਮਤਾਂ 100 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਚੱਲ ਰਹੀਆਂ ਹਨ।

imported onion reached india, , india import onions
ਭਾਰਤ ਪਹੁੰਚਿਆ 790 ਟਨ ਆਯਾਤ ਕੀਤਾ ਪਿਆਜ਼, ਆਂਧਰਾ ਤੇ ਦਿੱਲੀ ਨੂੰ ਭੇਜਿਆ

By

Published : Dec 23, 2019, 8:04 PM IST

ਨਵੀਂ ਦਿੱਲੀ: ਆਯਾਤ ਕੀਤੇ ਪਿਆਜ਼ ਦੀ 790 ਟਨ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ। ਇਸ ਵਿੱਚ ਕੁੱਝ ਪਿਆਜ਼ ਦਿੱਲੀ ਅਤੇ ਆਂਧਰਾ ਪ੍ਰਦੇਸ਼ ਭੇਜਿਆ ਗਿਆ ਹੈ। ਇੰਨ੍ਹਾਂ ਰਾਜਾਂ ਨੂੰ ਪਿਆਜ਼ ਦੇ ਬੰਦਰਗਾਹ ਉੱਤੇ ਪਹੁੰਚਾਉਣ ਦੀ ਲਾਗਤ 57-60 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਉੱਤੇ ਭੇਜਿਆ ਗਿਆ ਹੈ। ਉਪਭੋਗਤਾ ਮਾਮਲੇ ਦੇ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ 12,000 ਟਨ ਹੋਰ ਪਿਆਜ਼ਾਂ ਦੀ ਖੇਪ ਦਸੰਬਰ ਦੇ ਅੰਤ ਤੱਕ ਆਉਣ ਦੀ ਉਮੀਦ ਹੈ। ਜਨਤਕ ਖੇਤਰ ਦੀ ਐੱਮਐੱਮਟੀਸੀ ਨੇ ਹੁਣ ਤੱਕ 49,500 ਟਨ ਪਿਆਜ਼ਾਂ ਦੇ ਆਯਾਤ ਦਾ ਇਕਰਾਰਨਾਮਾ ਕੀਤਾ ਹੈ। ਇਸ ਸਮੇਂ ਦੇਸ਼ ਦੇ ਮੁੱਕ ਸ਼ਹਿਰਾਂ ਵਿੱਚ ਪਿਆਜ਼ ਦੀਆਂ ਖ਼ੁਦਰਾਂ ਕੀਮਤਾਂ 100 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਚੱਲ ਰਹੀਆਂ ਹਨ।

ਹਾਲਾਂਕਿ ਕੁੱਝ ਹਿੱਸਿਆਂ ਵਿੱਚ ਤਾਂ ਪਿਆਜ਼ 160 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਹਨ। ਅਧਿਕਾਰੀ ਨੇ ਦੱਸਿਆ ਕਿ 290 ਟਨ ਅਤੇ 500 ਟਨ ਦੀਆਂ 2 ਖੇਪਾਂ ਪਹਿਲਾਂ ਹੀ ਮੁੰਬਈ ਪਹੁੰਚ ਚੁੱਕੀਆਂ ਹਨ। ਅਸੀਂ ਸੂਬਾ ਸਰਕਾਰ ਨੂੰ ਇਹ ਪਿਆਜ਼ ਬੰਦਰਗਾਹ ਉੱਤੇ 57 ਤੋਂ 60 ਰੁਪਏ ਕਿਲੋਗ੍ਰਾਮ ਦੀ ਲਾਗਤ ਦੇ ਆਧਾਰ ਉੱਤੇ ਦੇ ਰਹੇ ਹਾਂ।

ਆਂਧਰਾ ਪ੍ਰਦੇਸ਼ ਅਤੇ ਦਿੱਲੀ ਦੀਆਂ ਸਰਕਾਰਾਂ ਨੇ ਪਿਆਜ਼ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨੇ ਆਯਾਤ ਕੀਤੇ ਪਿਆਜ਼ਾ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਪਿਆਜ਼ ਦਾ ਆਯਾਤ ਤੁਰਕੀ, ਮਿਸਰ ਅਤੇ ਅਫ਼ਗਾਨਿਸਤਾਨ ਤੋਂ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਪਿਆਜ਼ ਵੱਲੋਂ ਖੇਪ ਵੀ ਰਸਤੇ ਵਿੱਚ ਹੈ। ਇਸ ਨਾਲ ਘਰੇਲੂ ਪੂਰਤੀ ਨੂੰ ਸੁਧਾਰਣ ਵਿੱਚ ਮਦਦ ਮਿਲੇਗੀ। 2019-20 ਦੇ ਫ਼ਸਲ ਸਾਲ (ਜੁਲਾਈ ਤੋਂ ਜੂਨ) ਵਿੱਚ ਖ਼ਰੀਫ਼ ਉਦਪਾਦਨ ਵਿੱਚ 25 ਫ਼ੀਸਦੀ ਦੀ ਕਮੀ ਆਉਣ ਦਾ ਅਨੁਮਾਨ ਹੈ।

ਮੁੱਖ ਪਿਆਜ਼ ਉਦਪਾਦਕ ਸੂਬਿਆਂ ਵਿੱਚ ਮਾਨਸੂਨ ਵਿੱਚ ਦੇਰੀ ਅਤੇ ਵੱਧ ਮੀਂਹ ਵਰਗੇ ਕਾਰਨਾਂ ਕਰ ਕੇ ਪਿਆਜ਼ ਦਾ ਉਤਪਾਦਨ ਹੇਠਾਂ ਆ ਗਿਆ ਹੈ। ਵਪਾਰੀਆਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਜਨਵਰੀ ਦੇ ਅੰਤ ਤੱਕ ਪਿਆਜ਼ ਦੀਆਂ ਕੀਮਤਾਂ ਉੱਚੀਆਂ ਰਹਿਣਗੀਆਂ। ਉਸ ਤੋਂ ਬਾਅਦ ਬਾਜ਼ਾਰ ਵਿੱਚ ਖ਼ਰੀਫ਼ ਦੀ ਫ਼ਸਲ ਆਉਣੀ ਸ਼ੁਰੂ ਹੋਵੇਗੀ। ਇਸ ਨਾਲ ਪਹਿਲਾਂ ਦੇਸ਼ ਨੇ 2015-16 ਵਿੱਚ 1,987 ਟਨ ਪਿਆਜ਼ ਦਾ ਆਯਾਤ ਕੀਤਾ ਸੀ। ਉਸ ਸਮੇਂ ਵੀ ਪਿਆਜ਼ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਸੀ।

ABOUT THE AUTHOR

...view details