ਨਵੀਂ ਦਿੱਲੀ : ਖਾਣ-ਪੀਣ ਦੀਆਂ ਵਸਤੂਆਂ ਦੇ ਮਹਿੰਗਾ ਹੋਣ ਨਾਲ ਜਨਵਰੀ ਵਿੱਚ ਪ੍ਰਚੂਨ ਦੀ ਮਹਿੰਗਾਈ ਦਰ ਵੱਧ ਕੇ 7.59 ਫ਼ੀਸਦੀ ਉੱਤੇ ਪਹੁੰਚ ਗਈ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਉਪਭੋਗਤ ਮੁੱਲ ਸੂਚਕ ਅੰਕ ਆਧਾਰਿਤ ਪ੍ਰਚੂਨ ਦੀ ਮਹਿੰਗਾਈ ਦੀ ਦਰ ਦਸੰਬਰ 2019 ਵਿੱਚ 7.35 ਫ਼ੀਸਦੀ ਸੀ। ਉੱਥੇ ਪਿਛਲੇ ਸਾਲ ਜਨਵਰੀ ਦੇ ਮਹੀਨੇ ਵਿੱਚ ਇਹ 1.97 ਫ਼ੀਸਦੀ ਸੀ।
ਪ੍ਰਚੂਨ ਮਹਿੰਗਾਈ ਦਰ ਵਿੱਚ ਜੇ ਖਾਧ ਮਹਿੰਗਾਈ ਦੀ ਗੱਲ ਕੀਤੀ ਜਾਵੇ ਤਾਂ ਜਨਵਰੀ 2020 ਵਿੱਚ ਇਹ 13.63 ਫ਼ੀਸਦੀ ਰਹੀ ਜਦਕਿ 1 ਸਾਲ ਪਹਿਲਾਂ ਜਨਵਰੀ 2019 ਵਿੱਚ ਇਸ ਵਿੱਚ 2.24 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਹਾਲਾਂਕਿ ਇਹ ਦਸੰਬਰ 2019 ਦੇ 14.19 ਫ਼ੀਸਦੀ ਦੇ ਮੁਕਾਬਲੇ ਘੱਟ ਹੋਈ ਹੈ।