ਨਵੀਂ ਦਿੱਲੀ : ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਚਡੀਐੱਫ਼ਸੀ ਬੈਂਕ ਦੇ ਗਾਹਕਾਂ ਨੂੰ ਤਕਨੀਕੀ ਖ਼ਰਾਬੀ ਕਾਰਨ ਸੋਮਵਾਰ ਨੂੰ ਪਰੇਸ਼ਾਨੀ ਝਲਣੀ ਪਈ। ਖ਼ਬਰਾਂ ਮੁਤਾਬਕ ਐੱਚਡੀਐੱਫ਼ਸੀ ਬੈਂਕ ਦੀ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਵਿੱਚ ਗਿਰਾਵਟ ਕਾਰਨ ਹਜ਼ਾਰਾਂ ਗਾਹਕ ਆਪਣੇ ਖ਼ਾਤਿਆਂ ਦਾ ਸੰਚਾਲਨ ਕਰਨ ਵਿੱਚ ਅਸਮਰੱਥ ਸਨ।
HDFC ਬੈਂਕ ਦੀ ਨੈੱਟ ਬੈਂਕਿੰਗ ਮੋਬਾਇਲ ਸੇਵਾਵਾਂ ਵਿੱਚ ਆਈ ਤਕਨੀਕੀ ਖ਼ਰਾਬੀ, ਗਾਹਕ ਪ੍ਰੇਸ਼ਾਨ - ਐੱਚਡੀਐੱਫ਼ਸੀ ਬੈਂਕ ਦੇ ਮੋਬਾਈਲ
ਖ਼ਬਰਾਂ ਮੁਤਾਬਕ ਐੱਚਡੀਐੱਫ਼ਸੀ ਬੈਂਕ ਦੀ ਨੈੱਟ ਬੈਕਿੰਗ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਵਿੱਚ ਗਿਰਾਵਟ ਕਾਰਨ ਹਜ਼ਾਰਾਂ ਗਾਹਕ ਆਪਣੇ ਖ਼ਾਤਿਆਂ ਦੀ ਵਰਤੋਂ ਕਰਨ ਵਿੱਚ ਅਸਫ਼ਲ ਹੋ ਰਹੇ ਸਨ।
ਐੱਚਡੀਐੱਫ਼ਸੀ ਬੈਂਕ ਦੇ ਮੋਬਾਈਲ
ਹਾਲਾਂਕਿ ਨੇ ਟਵਿਟ ਕਰਦੇ ਹੋਏ ਬੈਂਕ ਨੇ ਕਿਹਾ ਕਿ ਸਿਰਫ਼ ਕੁੱਝ ਗਾਹਕ ਹੀ ਗੜਬੜੀ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਕਿਸੇ ਵੀ ਅਣਚਾਹੀ ਚਿੰਤਾ ਦਾ ਕਾਰਨ ਨਹੀਂ ਹੈ। ਬੈਂਕ ਨੇ ਟਵਿਟ ਕੀਤਾ ਕਿ ਇੱਕ ਤਕਨੀਕੀ ਗੜਬੜੀ ਕਾਰਨ, ਸਾਡੇ ਕੁੱਝ ਗਾਹਕਾਂ ਨੂੰ ਨੈੱਟਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਐੱਪ ਵਿੱਚ ਲਾਗ ਇੰਨ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਸਾਡੇ ਮਾਹਿਰ ਪਹਿਲ ਦੇ ਆਧਾਰ ਉੱਤੇ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਲੱਗੇ ਹੋਏ ਹਨ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਜਲਦ ਹੀ ਸੇਵਾਵਾਂ ਨੂੰ ਬਹਾਲ ਕਰਨ ਵਿੱਚ ਸਮਰੱਥ ਹੋਵਾਂਗੇ।