ਪੰਜਾਬ

punjab

ETV Bharat / business

HDFC ਬੈਂਕ ਦੇ ਬੋਰਡ ਨੇ ਖੋਜਿਆ ਪੁਰੀ ਦਾ ਉੱਤਰਾਧਿਕਾਰੀ, RBI ਦੀ ਮਨਜ਼ੂਰੀ ਦਾ ਇੰਤਜ਼ਾਰ - HDFC ਬੈਂਕ ਦੇ ਬੋਰਡ ਨੇ ਖੋਜਿਆ ਪੁਰੀ ਦਾ ਉੱਤਰਾਧਿਕਾਰੀ

ਐਚਡੀਐਫਸੀ ਬੈਂਕ ਦੇ ਡਾਇਰੈਕਟਰਜ਼ ਬੋਰਡ ਨੇ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਮੈਨੇਜਿੰਗ ਡਾਇਰੈਕਟਰ ਆਦਿੱਤਿਆ ਪੁਰੀ ਦੇ ਉੱਤਰਾਧਿਕਾਰੀ ਦੀ ਚੋਣ ਕਰਨ ਲਈ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਰਟਲਿਸਟ ਕੀਤੇ ਹਨ। ਹੁਣ ਸਿਰਫ ਭਾਰਤੀ ਰਿਜ਼ਰਵ ਬੈਂਕ ਦੀ ਮਨਜ਼ੂਰੀ ਦੀ ਉਡੀਕ ਹੈ।

ਫ਼ੋਟੋ।
ਫ਼ੋਟੋ।

By

Published : Apr 18, 2020, 10:32 PM IST

ਮੁੰਬਈ: ਐਚਡੀਐਫਸੀ ਬੈਂਕ ਦੇ ਡਾਇਰੈਕਟਰਜ਼ ਬੋਰਡ ਨੇ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਮੈਨੇਜਿੰਗ ਡਾਇਰੈਕਟਰ ਆਦਿੱਤਿਆ ਪੁਰੀ ਦੇ ਉੱਤਰਾਧਿਕਾਰੀ ਦੀ ਚੋਣ ਕਰਨ ਲਈ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਰਟਲਿਸਟ ਕੀਤੇ ਹਨ। ਐਚਡੀਐਫਸੀ ਬੈਂਕ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਬੈਂਕ ਨੇ ਕਿਹਾ ਕਿ ਉਹ ਰਿਜ਼ਰਵ ਬੈਂਕ ਨੂੰ ਇਹ ਨਾਂਅ ਭੇਜੇਗੀ, ਹਾਲਾਂਕਿ ਇਹ ਨਾਂਅ ਜਨਤਕ ਨਹੀਂ ਕੀਤੇ ਹਨ। ਐਚਡੀਐਫਸੀ ਬੈਂਕ ਦਾ ਗਠਨ ਲਗਭਗ 25 ਸਾਲ ਪਹਿਲਾਂ ਹੋਇਆ ਸੀ। ਉਦੋਂ ਤੋਂ ਪੁਰੀ ਹੀ ਬੈਂਕ ਦੇ ਮੁਖੀ ਹਨ। ਐਚਡੀਐਫਸੀ ਬੈਂਕ ਨੇ ਉਸ ਦੀ ਅਗਵਾਈ ਵਿਚ ਬਹੁਤ ਤਰੱਕੀ ਕੀਤੀ।

ਵਿਸ਼ੇਸ਼ ਸੰਪਤੀਆਂ ਦੀ ਗੁਣਵੱਤਾ 'ਤੇ ਬੈਂਕ ਦੀ ਕਾਰਗੁਜ਼ਾਰੀ ਕਾਫ਼ੀ ਵਧੀਆ ਹੈ। ਇਹ ਬੈਂਕਿੰਗ ਖੇਤਰ ਵਿਚ ਬਹੁਤ ਵਧੀਆ ਅਹੁਦਿਆਂ ਵਿੱਚੋਂ ਹੈ ਅਤੇ ਇਸ ਪ੍ਰਕਿਰਿਆ' ਤੇ ਉਦਯੋਗ ਦੀ ਨਜ਼ਰ ਲੱਗੀ ਹੈ।

ਬੈਂਕ ਦੇ ਡਾਇਰੈਕਟਰਜ਼ ਬੋਰਡ ਨੇ ਪੁਰੀ ਦੇ ਉੱਤਰਾਧਿਕਾਰੀ ਦੀ ਭਾਲ ਲਈ ਇਕ ਕਮੇਟੀ ਨਿਯੁਕਤ ਕੀਤੀ। ਇਸ ਤੋਂ ਇਲਾਵਾ ਬਾਹਰੀ 'ਮਾਹਰਾਂ' ਦੀਆਂ ਸੇਵਾਵਾਂ ਵੀ ਲਈਆਂ ਗਈਆਂ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸ਼ਾਰਟ ਲਿਸਟ ਕੀਤੇ ਗਏ ਨਾਵਾਂ ਵਿੱਚ ਸ਼ਸ਼ੀਧਰ ਜਗਦੀਸ਼ਨ, ਕੈਜਾਦ ਭਾਰੂਚਾ ਅਤੇ ਸੁਨੀਲ ਗਰਗ ਹਨ। ਜਗਦੀਸ਼ਨ ਅਤੇ ਭਾਰੂਚਾ ਇਸ ਬੈਂਕ ਤੋਂ ਹਨ, ਜਦ ਕਿ ਗਰਗ ਅਮਰੀਕੀ ਬੈਂਕਿੰਗ ਸਮੂਹ ਸਿਟੀ ਗਰੁੱਪ ਨਾਲ ਜੁੜੇ ਹੋਏ ਹਨ। ਗਰਗ ਸਿਟੀ ਕਮਰਸ਼ੀਅਲ ਬੈਂਕ ਦਾ ਮੁੱਖ ਕਾਰਜਕਾਰੀ ਹੈ।

ਜਗਦੀਸ਼ਨ ਐਚਡੀਐਫਸੀ ਬੈਂਕ ਦਾ ਅਤਿਰਿਕਤ ਡਾਇਰੈਕਟਰ ਹੈ ਅਤੇ ਉਸ ਕੋਲ ਵਿੱਤ, ਮਨੁੱਖੀ ਸਰੋਤ, ਕਾਨੂੰਨ ਆਦਿ ਵਿਭਾਗਾਂ ਦਾ ਚਾਰਜ ਹੈ। ਭਾਰੂਚਾ ਕਾਰਜਕਾਰੀ ਨਿਰਦੇਸ਼ਕ ਹੈ ਅਤੇ ਥੋਕ ਬੈਂਕਿੰਗ ਦਾ ਇੰਚਾਰਜ ਹੈ। ਪੁਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਪ੍ਰੈਲ ਤੋਂ ਪਹਿਲਾਂ ਉਸ ਦੇ ਉੱਤਰਾਧਿਕਾਰੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ, "ਸਰਚ ਕਮੇਟੀ ਕੋਲ ਸਿਫਾਰਸ਼ਾਂ ਹਨ। ਇਸ ਦਾ ਐਲਾਨ ਅਪ੍ਰੈਲਲ ਤੋਂ ਪਹਿਲਾਂ ਕੀਤਾ ਜਾਵੇਗਾ।"

ABOUT THE AUTHOR

...view details