ਫ਼ਤਿਹਗੜ੍ਹ ਸਾਹਿਬ : ਸਟੇਟ ਜੀ.ਐੱਸ.ਟੀ. ਵਿਭਾਗ ਵੱਲੋਂ ਲਗਪਗ 100 ਕਰੋੜ ਰੁਪਏ ਦੇ ਜਾਅਲੀ ਬਿੱਲ ਜਾਰੀ ਕਰ ਅਤੇ ਜਾਅਲੀ ਟੈਕਸ ਇਨਪੁਟ ਕ੍ਰੈਡਿਟ ਪਾਸ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ 19.83 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਵਾਲੀਆਂ ਮੰਡੀ ਗੋਬਿੰਦਗੜ੍ਹ ਦੀਆਂ 3 ਫ਼ਰਮਾਂ ਦਾ ਪਰਦਾਫਾਸ਼ ਕਰ ਕੇ ਫ਼ਰਮਾਂ ਦੇ 3 ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਨ੍ਹਾਂ ਫ਼ਰਮਾਂ ਵੱਲੋਂ ਵੱਖ-ਵੱਖ ਬੈਂਕਾਂ ਵਿੱਚੋਂ 96.24 ਕਰੋੜ ਰੁਪਏ ਵੀ ਕੱਢਵਾਏ ਗਏ ਸਨ।
ਜੀਐੱਸਟੀ ਵਿੱਚ 100 ਕਰੋੜ ਦਾ ਘਪਲਾ ਕਰਨ ਵਾਲਾ ਗਿਰੋਹ ਕਾਬੂ
ਸਟੇਟ ਜੀ.ਐੱਸ.ਟੀ. ਵਿਭਾਗ ਵੱਲੋਂ ਲਗਪਗ 100 ਕਰੋੜ ਰੁਪਏ ਦੇ ਜਾਅਲੀ ਬਿੱਲ ਜਾਰੀ ਕਰ ਅਤੇ ਜਾਅਲੀ ਟੈਕਸ ਇਨਪੁਟ ਕ੍ਰੈਡਿਟ ਪਾਸ ਕਰ ਕੇ ਸਰਕਾਰੀ ਖਜ਼ਾਨੇ ਨੂੰ 19.83 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਵਾਲੇ ਕੀਤੇ ਕਾਬੂ।
ਇੰਨ੍ਹਾਂ ਦਾ ਮੈਡੀਕਲ ਕਰਵਾਉਣ ਉਪਰੰਤ ਇਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿੱਥੋਂ ਇੰਨ੍ਹਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਵਿਭਾਗ ਵੱਲੋਂ ਇਸ ਸਬੰਧੀ ਫ਼ਰਮਾਂ ਦੇ ਦਫ਼ਤਰਾਂ ਅਤੇ ਮਾਲਕਾਂ ਦੇ ਘਰਾਂ ਵਿੱਚੋਂ ਅਕਾਊਂਟ ਬੁੱਕਸ, ਲੈਪਟਾਪ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ, ਜਿੰਨ੍ਹਾਂ ਦੀ ਜਾਂਚ ਕਰ ਕੇ ਜਾਅਲੀ ਬਿਲਾਂ ਦਾ ਲਾਹਾ ਲੈਣ ਵਾਲਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ।
ਇਸ ਘਪਲੇ ਦਾ ਪਰਦਾਫਾਸ਼ ਐਡੀਸ਼ਨਲ ਕਮਿਸ਼ਨਰ ਆਫ਼ ਸਟੇਟ ਟੈਕਸ ਸ੍ਰੀ ਰਵਨੀਤ ਖੁਰਾਨਾ, ਏ.ਆਈ.ਜੀ. ਜੀ.ਐਸ.ਧਨੋਆ ਅਤੇ ਡੀ.ਸੀ.ਐਸ.ਟੀ., ਲੁਧਿਆਣਾ ਡਿਵੀਜ਼ਨ ਸ਼੍ਰੀ ਪਵਨ ਗਰਗ ਦੀ ਅਗਵਾਈ ਵਿੱਚ ਵੱਖ ਵੱਖ ਅਧਿਕਾਰੀਆਂ ਦੀ ਟੀਮ ਵੱਲੋਂ ਕੀਤਾ ਗਿਆ।