ਨਵੀਂ ਦਿੱਲੀ : ਰਾਜਸਥਾਨ ਦੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਕਿਹਾ ਕਿ ਜੀਐੱਸਟੀ ਕੌਂਸਲ ਨੇ ਆਪਣੀ 38ਵੀਂ ਮੀਟਿੰਗ ਵਿੱਚ ਦੇਸ਼ ਭਰ ਦੀ ਲਾਟਰੀ ਉੱਤੇ ਇੱਕ ਸਮਾਨ ਦਰ ਹੋਣ ਤੋਂ ਬਾਅਦ ਪਹਿਲੀ ਵਾਰ ਵੋਟਾਂ ਪਾਈਆਂ।
ਇਹ ਪਹਿਲੀ ਵਾਰ ਹੈ ਜਦੋਂ ਕੌਂਸਲ ਨੇ ਵੋਟਾਂ ਰਾਹੀਂ ਇਹ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵਿਵਾਦਪੂਰਨ ਸਮੇਤ ਸਾਰੇ ਫ਼ੈਸਲੇ ਸਰਬ-ਸੰਮਤੀ ਨਾਲ ਲਏ ਸਨ।
ਵਰਤਮਾਨ ਵਿੱਚ ਇੱਕ ਸੂਬੇ ਦੇ ਅੰਦਰ ਵੇਚੀਆਂ ਜਾਣ ਵਾਲੀਆਂ ਲਾਟਰੀਆਂ ਉੱਤੇ 12 ਫ਼ੀਸਦੀ ਦਾ ਜੀਐੱਸਟੀ ਲਾਇਆ ਜਾਂਦਾ ਹੈ ਅਤੇ ਉਸ ਸੂਬੇ ਦੇ ਬਾਹਰ ਵੇਚੇ ਜਾਣ ਵਾਲਿਆਂ ਉੱਤੇ 28 ਫ਼ੀਸਦੀ ਜੀਐੱਸਟੀ ਲਾਇਆ ਜਾਂਦਾ ਹੈ।